ਰਾਕੇਸ਼ ਟਿਕੈਤ ਸਣੇ ਕਈ ਕਿਸਾਨ ਆਗੂ ਹੇਠਾਂ ਡਿੱਗੇ
ਜੀਂਦ, ਬਿਊਰੋ ਨਿਊਜ਼
ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਕੰਡੇਲਾ ਵਿਚ ਚੱਲ ਰਹੀ ਮਹਾਂ ਪੰਚਾਇਤ ਦੌਰਾਨ ਮੰਚ ਡਿੱਗ ਗਿਆ। ਇਹ ਹਾਦਸਾ ਉਸ ਸਮੇਂ ਵਾਪਰ ਗਿਆ, ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਸੰਬੋਧਨ ਕਰ ਰਹੇ ਸਨ। ਮੰਚ ‘ਤੇ ਬਲਬੀਰ ਸਿੰਘ ਰਾਜੇਵਾਲ ਸਣੇ ਕਈ ਕਿਸਾਨ ਆਗੂ ਬੈਠੇ ਹੋਏ ਸਨ। ਹਾਦਸੇ ਦੌਰਾਨ ਟਿਕੈਤ ਸਣੇ ਕਈ ਕਿਸਾਨ ਆਗੂਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਮੌਕੇ ਟਿਕੈਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਕਿਲ੍ਹੇੇਬੰਦੀ ਅਜੇ ਤਾਂ ਇਕ ਨਮੂਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਗਰੀਬਾਂ ਦੀ ਰੋਟੀ ‘ਤੇ ਵੀ ਕਿਲ੍ਹੇਬੰਦੀ ਹੋਵੇਗੀ। ਟਿਕੈਤ ਨੇ ਕਿਹਾ ਕਿ ਰੋਟੀ ਤਿਜੌਰੀ ਵਿਚ ਬੰਦ ਨਾ ਹੋਵੇ, ਇਸੇ ਲਈ ਹੀ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ, ਅੱਗੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ, ਉਸੇ ਹਿਸਾਬ ਨਾਲ ਅਗਲੀ ਰਣਨੀਤੀ ‘ਤੇ ਕਿਸਾਨ ਚਰਚਾ ਕਰਨਗੇ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …