ਫੁੱਟਬਾਲਰ ਤੋਂ ਨੇਤਾ ਬਣੇ ਬੀਰੇਨ ਸਿੰਘ ਨੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਇੰਫਾਲ/ਬਿਊਰੋ ਨਿਊਜ਼
ਇਤਿਹਾਸ ਵਿਚ ਪਹਿਲੀ ਵਾਰ ਭਾਜਪਾ ਨੇ ਮਨੀਪੁਰ ਵਿਚ ਸਰਕਾਰ ਬਣਾਈ ਹੈ। ਭਾਜਪਾ ਆਗੂ ਬੀਰੇਨ ਸਿੰਘ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਰਾਜਪਾਲ ਨਜ਼ਮਾ ਹੈਪਤੁੱਲ੍ਹਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਬੀਰੇਨ ਸਿੰਘ ਨਾਲ ਯੂਮਨਾਮ ਜੈਕੁਮਾਰ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕੀ ਹੈ। ਬੀਰੇਨ ਸਿੰਘ ਫੁੱਟਬਾਲਰ ਵੀ ਰਹੇ ਅਤੇ ਬਾਅਦ ਵਿਚ ਪੱਤਰਕਾਰਤਾ ਨਾਲ ਵੀ ਜੁੜੇ ਰਹੇ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ ਸਨ ਪਰ ਭਾਜਪਾ ਨੇ ਉਲਟਫੇਰ ਕਰਦਿਆਂ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੀ ਸਰਕਾਰ ਬਣਾ ਲਈ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਇਲਜ਼ਾਮ ਭਾਜਪਾ ‘ਤੇ ਲਾਇਆ। ਲੰਘੇ ਕੱਲ੍ਹ ਗੋਆ ਵਿਚ ਵੀ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਸੀ। ਜ਼ਿਕਰਯੋਗ ਹੈ ਯੂਪੀ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਹਾਲੇ ਤੱਕ ਮੁੱਖ ਮੰਤਰੀ ਬਾਰੇ ਫੈਸਲਾ ਨਹੀਂ ਹੋ ਸਕਿਆ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …