ਸਟਾਫ ਨਾਲ ਕੀਤੀ ਮਾਰਕੁੱਟ, ਚਾਰ ਵਿਅਕਤੀ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ
ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਦੇ ਦਿੱਲੀ ਸਥਿਤ ਘਰ ਉੱਤੇ ਲੰਘੀ ਰਾਤ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਸ ਸਮੇਂ ਇਹ ਹਮਲਾ ਹੋਇਆ ਮਨੋਜ ਤਿਵਾੜੀ ਘਰ ਵਿਚ ਨਹੀਂ ਸਨ। ਇਸ ਮਾਮਲੇ ਸਬੰਧੀ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਕਰੀਬ 20-30 ਮਿੰਟ ਤੱਕ ਤਿਵਾੜੀ ਦੇ ਸਟਾਫ਼ ਨਾਲ ਕੁੱਟਮਾਰ ਤੇ ਬੰਗਲੇ ਦੀ ਤੋੜਫੋੜ ਕੀਤੀ ਗਈ। ਹਮਲੇ ਵਿੱਚ ਦੋ ਸਟਾਫ਼ ਮੈਂਬਰ ਜ਼ਖਮੀ ਵੀ ਹੋਏ ਹਨ। ਤਿਵਾੜੀ ਨੇ ਇਸ ਹਮਲੇ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ।
Check Also
ਅਫ਼ਗਾਨਿਸਤਾਨ ’ਚ ਆਇਆ 5.8 ਦੀ ਤੀਬਰਤਾ ਵਾਲਾ ਭੁਚਾਲ
ਜੰਮੂ-ਕਸ਼ਮੀਰ ਅਤੇ ਦਿੱਲੀ ਐਨਸੀਆਰ ਵੀ ਝਟਕੇ ਕੀਤੇ ਗਏ ਮਹਿਸੂਸ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ …