ਸੰਘਣੀ ਧੁੰਦ ਨੇ ਉਤਰੀ ਭਾਰਤ ’ਚ ਜਨ ਜੀਵਨ ਕੀਤਾ ਪ੍ਰਭਾਵਿਤ January 15, 2024 ਸੰਘਣੀ ਧੁੰਦ ਨੇ ਉਤਰੀ ਭਾਰਤ ’ਚ ਜਨ ਜੀਵਨ ਕੀਤਾ ਪ੍ਰਭਾਵਿਤ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਪਹੁੰਚ ਰਹੀਆਂ ਹਨ ਲੇਟ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਅਤੇ ਉਤਰਾਖੰਡ ਸਣੇ ਪੂਰੇ ਉਤਰੀ ਭਾਰਤ ਵਿਚ ਪੈ ਰਹੀ ਸੰਘਣੀ ਧੁੰਦ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ। ਇਸਦੇ ਚੱਲਦਿਆਂ ਅੱਜ ਸੋਮਵਾਰ ਨੂੰ ਵੀ ਦਿੱਲੀ, ਪੰਜਾਬ ਅਤੇ ਹੋਰ ਸੂਬਿਆਂ ਵਿਚ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਲੇਟ ਹੀ ਪਹੁੰਚੀਆਂ। ਧੁੰਦ ਦੇ ਚੱਲਦਿਆਂ ਕਈ ਉਡਾਣਾਂ ਕੈਂਸਲ ਵੀ ਕਰਨੀਆਂ ਪਈਆਂ ਹਨ। ਇਸੇ ਦੌਰਾਨ ਦਿੱਲੀ ਏਅਰਪੋਰਟ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਲੰਘੀ ਰਾਤ ਪੰਜਾਬ ਦੇ ਨਵਾਂਸ਼ਹਿਰ ’ਚ ਤਾਪਮਾਨ ਮਨਫੀ ਵੱਲ ਨੂੰ ਵਧਿਆ ਅਤੇ ਲੁਧਿਆਣਾ ’ਚ 1 ਡਿਗਰੀ ਰਿਹਾ। ਰੋਪੜ ਅਤੇ ਬਠਿੰਡਾ ’ਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਫਰੀਦਕੋਟ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ’ਚ ਧੁੰਦ ਤੇ ਸੀਤ ਲਹਿਰ ਦਾ ਪ੍ਰਭਾਵ 16 ਜਨਵਰੀ ਤੱਕ ਜਾਰੀ ਰਹਿਣ ਦੀ ਗੱਲ ਕੀਤੀ ਗਈ ਹੈ। 2024-01-15 Parvasi Chandigarh Share Facebook Twitter Google + Stumbleupon LinkedIn Pinterest