15 ਦਿਨ ਬਾਅਦ ਆਵੇਗੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ : ’84 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਬੁੱਧਵਾਰ ਨੂੰ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਹ ਟੈਸਟ ਕਿਸੇ ਵੀ ਵਿਅਕਤੀ ਦਾ ਝੂਠ ਫੜਨ ਲਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਹੁਕਮ ਦਿੱਤੇ ਜਾਣ ‘ਤੋਂ ਬਾਅਦ ਐਸਆਈਟੀ ਨੇ ਇਹ ਟੈਸਟ ਕਰਵਾਇਆ। ਤਕਰੀਬਨ ਢਾਈ ਘੰਟੇ ਚੱਲੇ ਇਸ ਟੈਸਟ ਤੋਂ ਬਾਅਦ ਸੱਜਣ ਕੁਮਾਰ ਲੈਬ ਤੋਂ ਬਾਹਰ ਆਉਂਦਿਆਂ ਕਾਫੀ ਬੇਚੈਨ ਨਜ਼ਰ ਆ ਰਿਹਾ ਸੀ। ਇਸ ਮੌਕੇ ਸੱਜਣ ਕੁਮਾਰ ਮੀਡੀਆ ਤੋਂ ਵੀ ਕੰਨੀ ਕਤਰਾਉਂਦਾ ਰਿਹਾ। ਇਸ ਟੈਸਟ ਦੀ ਰਿਪੋਰਟ 15 ਦਿਨ ਬਾਅਦ ਆਵੇਗੀ ਜਿਸ ਦੇ ਆਧਾਰ ‘ਤੇ ਇਹ ਫੈਸਲਾ ਹੋਵੇਗਾ ਕਿ ਸੱਜਣ ਕੁਮਾਰ ਦੀ 1984 ਸਿੱਖ ਕਤਲੇਆਮ ਵਿਚ ਕੀ ਭੂਮਿਕਾ ਸੀ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …