Breaking News
Home / ਭਾਰਤ / ਜੀ-20 ਸੰਮੇਲਨ : ਦਿੱਲੀ ‘ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਕੀਤੇ ਤਾਇਨਾਤ

ਜੀ-20 ਸੰਮੇਲਨ : ਦਿੱਲੀ ‘ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਕੀਤੇ ਤਾਇਨਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਬੈਠਕ ਹੋਵੇਗੀ। ਇਸ ਵਿਚ ਕਈ ਗਲੋਬਲ ਆਗੂ ਸ਼ਾਮਲ ਹੋਣ ਵਾਲੇ ਹਨ। ਜੀ-20 ਸੰਮੇਲਨ ਦੇ ਦੌਰਾਨ ਬਾਂਦਰਾਂ ਨੂੰ ਦੂਰ ਰੱਖਣ ਦੇ ਲਈ ਲੰਗੂਰਾਂ ਦੇ ਕਟਆਊਟ ਲਗਾਏ ਗਏ ਹਨ। ਹਰ ਕਟਆਊਟ ਦੇ ਨਾਲ ਇਕ ਵਿਅਕਤੀ ਨੂੰ ਵੀ ਤੈਨਾਤ ਕੀਤਾ ਗਿਆ ਹੈ, ਜੋ ਲੰਗੂਰ ਦੀ ਆਵਾਜ਼ ਕੱਢਣ ਵਿਚ ਮਾਹਰ ਹੈ। ਦਿੱਲੀ ਵਿਚ ਹੋਣ ਵਾਲੀ ਜੀ-20 ਦੀ ਬੈਠਕ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਸਣੇ ਕਈ ਗਲੋਬਲ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਦਿੱਲੀ ਵਿਚ ਬਾਂਦਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਦਫਤਰਾਂ ਅਤੇ ਇਤਿਹਾਸਕ ਸਥਾਨਾਂ ‘ਤੇ ਵੀ ਬਾਂਦਰ ਖੁੱਲ੍ਹੇ ਆਮ ਘੁੰਮਦੇ ਹਨ ਅਤੇ ਆਮ ਲੋਕ ਵੀ ਇਨ੍ਹਾਂ ਬਾਂਦਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸਦੇ ਚੱਲਦਿਆਂ ਹੁਣ ਕੋਈ ਵਿਦੇਸ਼ੀ ਮਹਿਮਾਨ ਇਨ੍ਹਾਂ ਬਾਂਦਰਾਂ ਦਾ ਸ਼ਿਕਾਰ ਨਾ ਹੋਵੇ, ਇਸਦੇ ਲਈ ਨਵੀਂ ਦਿੱਲੀ ਮਿਊਂਸੀਪਲ ਕਾਊਂਸਲ ਅਤੇ ਫੌਰੈਸਟ ਡਿਪਾਰਟਮੈਂਟ ਨੇ ਇਹ ਪ੍ਰਯੋਗ ਕੀਤਾ ਹੈ। ਨਵੀਂ ਦਿੱਲੀ ਮਿਊਂਸੀਪਲ ਕਾਊਂਸਲ ਦੇ ਵਾਈਸ ਚੇਅਰਮੈਨ ਸਤੀਸ਼ ਉਪਾਧਿਆਏ ਨੇ ਦੱਸਿਆ ਕਿ ਸਰਦਾਰ ਪਟੇਲ ਮਾਰਗ ਸਣੇ ਦੂਜੇ ਇਲਾਕਿਆਂ ਵਿਚ ਇਕ ਦਰਜਨ ਤੋਂ ਜ਼ਿਆਦਾ ਕਟਆਊਟ ਲਗਾਏ ਗਏ ਹਨ। ਮਿਊਂਸੀਪਲ ਕਾਊਂਸਲ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਲੰਗੂਰ ਦੇ ਇਕ ਦਰਜਨ ਤੋਂ ਜ਼ਿਆਦਾ ਕਟਆਊਟ ਲਗਾਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੀ-20 ਸੰਮੇਲਨ ਦੌਰਾਨ ਬਾਂਦਰਾਂ ਨੂੰ ਅਹਿਮ ਇਲਾਕਿਆਂ ਤੋਂ ਬਾਂਦਰਾਂ ਨੂੰ ਦੂਰ ਰੱਖਣ ਲਈ ਲੰਗੂਰ ਦੇ ਕਟਆਊਟ ਦੇ ਨਾਲ 3040 ਅਜਿਹੇ ਵਿਅਕਤੀਆਂ ਦੀ ਤੈਨਾਤੀ ਹੋਵੇਗੀ, ਜੋ ਲੰਗਰ ਦੀ ਆਵਾਜ਼ ਕੱਢਣ ਵਿਚ ਮਾਹਰ ਹਨ। ਜੀ-20 ਸੰਮੇਲਨ ਨੂੰ ਲੈ ਕੇ ਦਿੱਲੀ ਵਿਚ ਤਿਆਰੀਆਂ ਚੱਲ ਰਹੀਆਂ ਹਨ। ਇਸ ਸੰਮੇਲਨ ਦੇ ਚੱਲਦਿਆਂ ਦਿੱਲੀ ਵਿਚ ਕੇਂਦਰ ਸਰਕਾਰ ਦੇ ਸਾਰੇ ਦਫਤਰ 8 ਅਤੇ 10 ਸਤੰਬਰ ਤੱਕ ਬੰਦ ਰਹਿਣਗੇ।

Check Also

ਪ੍ਰਧਾਨ ਮੰਤਰੀ ਮੋਦੀ ਨੇ ਇਲੌਨ ਮਸਕ ਨਾਲ ਫੋਨ ’ਤੇ ਕੀਤੀ ਗੱਲਬਾਤ

ਟੈਕਨਾਲੋਜੀ ਫੀਲਡ ’ਚ ਪਾਰਟਨਰਸ਼ਿਪ ਨੂੰ ਲੈ ਕੇ ਹੋਈ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …