ਚੰਡੀਗੜ੍ਹ : ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ 15 ਅਗਸਤ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਆਜ਼ਾਦ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਕੌਮੀ ਨੇਤਾਵਾਂ ਨਾਲ ਸਿੱਧੂ ਦੀਆਂ ਕਈ ਪੜਾਵਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਇਸ ਦੌਰਾਨ ਦੋਵੇਂ ਧਿਰਾਂ ਨੇ ਸਾਰੀ ਗੱਲਬਾਤ ਕਰ ਲਈ ਹੈ। ਇਸ ਤਹਿਤ ਸਿੱਧੂ 15 ਅਗਸਤ ਤੋਂ ਪਹਿਲਾਂ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਸਿੱਧੂ ਦੇ ਟੀਵੀ ਪ੍ਰੋਗਰਾਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਉਹ ਮੁੰਬਈ ਵਿਚ ਰਹਿ ਕੇ ਸ਼ੂਟਿੰਗ ਪੂਰੀ ਕਰਨਗੇ। ਇਸ ਤੋਂ ਬਾਅਦ ਉਹ ਰਸਮੀ ਤੌਰ ‘ਤੇ ‘ਆਪ’ ਵਿਚ ਸ਼ਾਮਲ ਹੋਣ ਉਪਰੰਤ ਪੰਜਾਬ ਦੀ ਸਿਆਸਤ ਵਿਚ ਪੂਰੇ ਜ਼ੋਰ ਸ਼ੋਰ ਨਾਲ ਨਿੱਤਰਨਗੇ। ਸੂਤਰਾਂ ਅਨੁਸਾਰ ‘ਆਪ’ ਦੀ ਲੀਡਰਸ਼ਿਪ ਦੀ ਸਿੱਧੂ ਨਾਲ ਪਾਰਟੀ ਵਿਚ ਉਹਨਾਂ ਦੀ ਭੂਮਿਕਾ ਬਾਰੇ ਖੁੱਲ੍ਹੀ ਚਰਚਾ ਹੋ ਚੁੱਕੀ ਹੈ ਅਤੇ ਦੋਵਾਂ ਧਿਰਾਂ ਵਲੋਂ ਇਸ ਸਬੰਧੀ ਅੰਤਿਮ ਫੈਸਲਾ ਕਰ ਲਿਆ ਗਿਆ ਹੈ। ਆਮ ਆਦਮੀ ਪਾਰਟੀ ਸਿੱਧੂ ਨੂੰ ਪੰਜਾਬ ਤੋਂ ਇਲਾਵਾ ਕੌਮੀ ਰਾਜਨੀਤੀ ਵਿਚ ਵੀ ਸਰਗਰਮ ਕਰਨਾ ਚਾਹੁੰਦੀ ਹੈ।
ਸਿੱਧੂ ਜੇਕਰ ਪੰਜਾਬ ਜਾਂਦੇ ਤਾਂ ਉਹਨਾਂ ਨੇ ਨਸ਼ਿਆਂ ਖਿਲਾਫ ਬੋਲਣਾ ਸੀ, ਇਸ ਲਈ ਭਾਜਪਾ ਨੇ ਉਹਨਾਂ ਨੂੰ ਰੋਕਿਆ। ਪਾਰਟੀ ਨੇ ਉਹਨਾਂ ਨੂੰ ਨਹੀਂ ਬਚਾਉਣਾ ਸੀ, ਇਸ ਲਈ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਿਆ ਗਿਆ।
– ਅਰਵਿੰਦ ਕੇਜਰੀਵਾਲ
ਸਿੱਧੂ ਦੇ ਖੁਲਾਸੇ ਨੇ ਸਾਡੇ ਇਸ ਸਟੈਂਡ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਬੁਰਾਈਆਂ ਵਿਚ ਅਕਾਲੀ ਤੇ ਭਾਜਪਾਈ ਭਾਈਵਾਲ ਹਨ। ਉਹਨਾਂ ਦੀ ਚੁੱਪ ਇਹ ਸਾਬਤ ਕਰਦੀ ਹੈ ਕਿ ਦੋਵੇਂ ਪਾਰਟੀਆਂ ਬਹੁਤ ਕੁਝ ਲੁਕਾ ਰਹੀਆਂ ਹਨ।
-ਕੈਪਟਨ ਅਮਰਿੰਦਰ ਸਿੰਘ
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …