14.3 C
Toronto
Thursday, September 18, 2025
spot_img
Homeਭਾਰਤਨਵਜੋਤ ਸਿੱਧੂ ਦੀ ਬੱਲੇ ਬੱਲੇ ਤੋਂ ਹੋਰ ਪਾਰਟੀਆਂ ਔਖੀਆਂ

ਨਵਜੋਤ ਸਿੱਧੂ ਦੀ ਬੱਲੇ ਬੱਲੇ ਤੋਂ ਹੋਰ ਪਾਰਟੀਆਂ ਔਖੀਆਂ

ਸਿੱਧੂ ਦਾ ਪਾਕਿਸਤਾਨ ‘ਚ ਹੋਇਆ ਜ਼ੋਰਦਾਰ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋ ਗਿਆ ਅਤੇ ਸੰਗਤਾਂ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਸਿੱਧੂ ਪਹਿਲੇ ਜਥੇ ਦੇ ਨਾਲ ਪਾਕਿਸਤਾਨ ਪਹੁੰਚੇ ਵੀ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੋਇਆ ਅਤੇ ਉਸਦੇ ਹੱਕ ਵਿਚ ਨਾਅਰੇ ਵੀ ਲੱਗੇ। ਸਿੱਧੂ ਨੇ ਜਿੱਥੇ ਇਮਰਾਨ ਖਾਨ ਦੀਆਂ ਤਾਰੀਫਾਂ ਕੀਤੀਆਂ, ਉਥੇ ਇਮਰਾਨ ਨੇ ਵੀ ਸਿੱਧੂ ਦੀ ਖੂਬ ਤਾਰੀਫ ਕੀਤੀ। ਸਿੱਧੂ ਦੀ ਹੋਈ ਬੱਲੇ ਬੱਲੇ ਤੋਂ ਭਾਜਪਾ ਸਮੇਤ ਹੋਰ ਪਾਰਟੀਆਂ ਕਾਫੀ ਔਖੀਆਂ ਹੋ ਰਹੀਆਂ ਹਨ। ਭਾਜਪਾ ਦੇ ਬੁਲਾਰੇ ਸੰਵਿਤ ਪਾਤਰਾ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਨੇਤਾ ਹਨ ਪਰ ਉਨ੍ਹਾਂ ਨੇ ਪਾਕਿਸਤਾਨ ਵਿੱਚ ਬਿਆਨਬਾਜ਼ੀ ਕਰਕੇ ਭਾਰਤ ਦਾ ਕੱਦ ਛੋਟਾ ਕੀਤਾ ਹੈ। ਸਿੱਧੂ ਵੱਲੋਂ ਇਮਰਾਨ ਖਾਨ ਦੀ ਤੁਲਣਾ ਸਿਕੰਦਰ ਨਾਲ ਕਰਨੀ ਨਿੰਦਣਯੋਗ ਹੈ।

RELATED ARTICLES
POPULAR POSTS