ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦੇ ਕੋਰ ਗਰੁੱਪ ਦਾ ਮੈਂਬਰ ਬਣਾ ਦਿੱਤਾ ਗਿਆ ਹੈ। ਹਾਲਾਂਕਿ ਪ੍ਰਦੇਸ਼ ਕੋਰ ਗਰੁੱਪ ਦਾ ਗਠਨ ਭਾਜਪਾ ਦੀ 12 ਤੇ 13 ਜੂਨ ਨੂੰ ਇਲਾਹਾਬਾਦ ਵਿਚ ਆਯੋਜਿਤ ਹੋਈ ਕੌਮੀ ਕਾਰਜਕਰਨੀ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਜਦਕਿ ਇਸ ਦੀ ਸੂਚਨਾ ਹਾਲ ਹੀ ਵਿਚ ਰਾਜ ਇਕਾਈ ਨੂੰ ਭੇਜੀ ਗਈ ਹੈ। ਸਿੱਧੂ ਨੂੰ ਰਾਜਸਭਾ ਮੈਂਬਰ ਬਣਾਏ ਜਾਣ ਤੋਂ ਬਾਅਦ ਹੁਣ ਪੰਜਾਬ ਕੋਰ ਗਰੁੱਪ ਮੈਂਬਰ ਦੇ ਰੂਪ ਵਿਚ ਦਿੱਤੀ ਗਈ ਇਹ ਵੱਡੀ ਜ਼ਿੰਮੇਵਾਰੀ ਹੈ ਜੋਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮੀਅਤ ਰੱਖਦੀ ਹੈ। ਸਪੱਸ਼ਟ ਹੈ ਕਿ ਪ੍ਰਦੇਸ਼ ਕੋਰ ਗਰੁੱਪ ਦਾ ਮੈਂਬਰ ਹੋਣ ਦੇ ਨਾਤੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਫੈਸਲਿਆਂ ਵਿਚ ਹੁਣ ਨਵਜੋਤ ਸਿੰਘ ਸਿੱਧੂ ਦੀ ਸਿੱਧੀ ਸ਼ਮੂਲੀਅਤ ਹੋਵੇਗੀ।ਹੋਰ ਮੈਂਬਰਾਂ ਵਿਚ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਸਮੇਤ ਕੌਮੀ ਅਹੁਦੇਦਾਰ ਅਵਿਨਾਸ਼ ਰਾਏ ਖੰਨਾ, ਤਰੁਣ ਚੁਘ, ਚੂਨੀ ਲਾਲ ਭਗਤ, ਕਮਲ ਸ਼ਰਮਾ, ਬ੍ਰਿਜ ਲਾਲ ਰਿਣਵਾ, ਮਨੋਰੰਜਨ ਕਾਲੀਆ, ਪ੍ਰੋ. ਰਾਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਤੇ ਮਦਨ ਮੋਹਨ ਮਿੱਤਲ ਸ਼ਾਮਲ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …