-4.7 C
Toronto
Wednesday, December 3, 2025
spot_img
Homeਭਾਰਤਭਾਜਪਾ ਵਿਧਾਇਕ ਦਾ ਮੁੰਡਾ 40 ਲੱਖ ਰੁਪਏ ਰਿਸ਼ਵਤ ਲੈਂਦਾ ਹੋਇਆ ਕਾਬੂ

ਭਾਜਪਾ ਵਿਧਾਇਕ ਦਾ ਮੁੰਡਾ 40 ਲੱਖ ਰੁਪਏ ਰਿਸ਼ਵਤ ਲੈਂਦਾ ਹੋਇਆ ਕਾਬੂ

ਘਰ ਅਤੇ ਦਫ਼ਤਰ ਤੋਂ 8 ਕਰੋੜ ਰੁਪਏ ਮਿਲਿਆ ਕੈਸ਼
ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ’ਚ ਲੋਕਆਯੁਕਤ ਨੇ ਭਾਜਪਾ ਵਿਧਾਇਕ ਮਦਨ ਵੀਰੂਪਕਸ਼ਾ ਦੇ ਮੁੰਡੇ ਪ੍ਰਸ਼ਾਤ ਕੁਮਾਰ 40 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗਿ੍ਰਫ਼ਤਾਰ ਕੀਤਾ ਹੈ। ਪ੍ਰਸ਼ਾਂਤ ਦੀ ਗਿ੍ਰਫ਼ਤਾਰੀ ਬੇਂਗਲੁਰੂ ਸਥਿਤ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਦਫ਼ਤਰ ਤੋਂ ਕੀਤੀ ਗਈ ਹੈ। ਲੋਕਆਯੁਕਤ ਨੇ ਜਦੋ ਕੇਐਸਡੀਐਲ ਦਫ਼ਤਰ ਅਤੇ ਪ੍ਰਸ਼ਾਂਤ ਦੇ ਘਰ ਛਾਪਾ ਮਾਰਿਆਂ ਤਾਂ ਇਥੋਂ 8 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਜਿਸ ਟੈਂਡਰ ਮਾਮਲੇ ’ਚ ਮੁੰਡੇ ਨੇ ਰਿਸ਼ਵਤ ਲਈ ਹੈ, ਉਸ ’ਚ ਮੈਂ ਸ਼ਾਮਲ ਨਹੀਂ ਹਾਂ। ਵੀਰੂਪਕਸ਼ਾ ਦੇ ਅਸਤੀਫ਼ੇ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਲੋਕਆਯੁਕਤ ਨੂੰ ਦੁਬਾਰਾ ਸ਼ੁਰੂ ਕਰਨ ਦਾ ਮਕਸਦ ਸੂਬੇ ਵਿਚੋਂ ਭਿ੍ਰਸ਼ਟਾਚਾਰ ਨੂੰ ਖਤਮ ਕਰਨਾ ਸੀ। ਲੋਕਆਯੁਕਤ ਦੇ ਅਧਿਕਾਰੀਆਂ ਅਨੁਸਾਰ ਪ੍ਰਸ਼ਾਂਤ ਕਰਨਾਟਕ ਐਡਮਨਿਸਟ੍ਰੇਟਿਵ ਸਰਵਿਸ ਦੇ 2008 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਸਾਬਣ ਅਤੇ ਹੋਰ ਡਿਟਰਜੈਂਟ ਬਣਾਉਣ ਦੇ ਲਈ ਕੱਚੇ ਮਾਲ ਨੂੰ ਖਰੀਦਣ ਦੇ ਲਈ ਡੀਲ ਦੇ ਲਈ ਇਕ ਠੇਕੇਦਾਰ ਕੋਲੋਂ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਸ਼ਿਕਾਇਤ ਲੋਕਆਯੁਕਤ ਕੋਲ ਕੀਤੀ ਸੀ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

 

RELATED ARTICLES
POPULAR POSTS