
ਭਾਰਤ ਵੀ ਜਵਾਬੀ ਕਾਰਵਾਈ ਲਈ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਵਿਚ ਤਣਾਅ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਕਾਰ ਡਿਪਲੋਮੈਟਿਕ ਅਤੇ ਮਿਲਟਰੀ ਪੱਧਰ ਦੀ ਗੱਲਬਾਤ ਜਾਰੀ ਹੈ। ਇਸੇ ਦੌਰਾਨ ਪੂਰਬੀ ਲੱਦਾਖ ਵਿਚ ਚੀਨ ਨੇ ਆਪਣੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਐਲ.ਏ.ਸੀ. ਨੇੜੇ ਉਸ ਨੇ 20 ਹਜ਼ਾਰ ਤੋਂ ਜ਼ਿਆਦਾ ਫੌਜੀ ਭੇਜੇ ਹਨ ਅਤੇ ਹਥਿਆਰ ਵੀ ਜਮ੍ਹਾਂ ਕਰ ਲਏ ਹਨ। ਦੂਜੇ ਪਾਸੇ ਭਾਰਤ ਨੇ ਵੀ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮਿਲੀ ਹੈ ਕਿ ਅਕਤੂਬਰ ਤੋਂ ਪਹਿਲਾਂ ਸਰਹੱਦ ‘ਤੇ ਹਾਲਤ ਸੁਧਰਨੇ ਮੁਸ਼ਕਲ ਹਨ।
ਧਿਆਨ ਰਹੇ ਕਿ ਭਾਰਤ ਵਲੋਂ 59 ਚੀਨੀ ਐਪਾਂ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਚੀਨ ਸਰਕਾਰ ਨੇ ਵੀ ਭਾਰਤੀ ਚੈਨਲਾਂ ਅਤੇ ਮੀਡੀਆ ਗਰੁੱਪ ਨਾਲ ਜੁੜੀਆਂ ਸਾਰੀਆਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸਦੇ ਚੱਲਦਿਆਂ ਭਾਰਤ ਅਤੇ ਚੀਨ ਦਰਮਿਆਨ ਟਕਰਾਅ ਵਧ ਸਕਦਾ ਹੈ।