Breaking News
Home / ਭਾਰਤ / ਕੁਲਭੂਸ਼ਣ ਜਾਧਵਵੱਲੋਂ ਪਤਨੀ ਤੇ ਮਾਂ ਨਾਲਮੁਲਾਕਾਤ

ਕੁਲਭੂਸ਼ਣ ਜਾਧਵਵੱਲੋਂ ਪਤਨੀ ਤੇ ਮਾਂ ਨਾਲਮੁਲਾਕਾਤ

ਮੁਲਾਕਾਤ ਦੌਰਾਨ ਪਾਕਿ ਨੇ ਵਿਚਕਾਰਬਣਾਈਸ਼ੀਸ਼ੇ ਦੀ ਸਰਹੱਦ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨਵਿੱਚਕਥਿਤ ਜਾਸੂਸੀ ਦੇ ਦੋਸ਼ਵਿਚ ਮੌਤ ਦੀਸਜ਼ਾਯਾਫ਼ਤਾਸਾਬਕਾਭਾਰਤੀਜਲਸੈਨਿਕਕੁਲਭੂਸ਼ਨਜਾਧਵ ਨੇ ਸੋਮਵਾਰ ਨੂੰ ਆਪਣੀਪਤਨੀ ਤੇ ਮਾਂ ਨਾਲਮੁਲਾਕਾਤਕੀਤੀ। ਚਾਲੀਮਿੰਟਾਂ ਦੀ ਇਸ ਮੁਲਾਕਾਤ ਦੌਰਾਨ ਜਾਧਵਅਤੇ ਉਸ ਦੇ ਪਰਿਵਾਰਵਿਚਾਲੇ ਸ਼ੀਸ਼ੇ ਦੀਦੀਵਾਰ ਮੌਜੂਦ ਸੀ ਤੇ ਵਾਰਤਾਲਾਪ ਇੰਟਰਕੌਮ ਰਾਹੀਂ ਹੋਇਆ।
ਕਈ ਯਤਨਾਂ ਮਗਰੋਂ ਅਮਲਵਿੱਚ ਆਈ ਇਹ ਮੁਲਾਕਾਤਵਿਦੇਸ਼ਮੰਤਰਾਲੇ ਦੀ ਉੱਚ ਸੁਰੱਖਿਆਵਾਲੀਇਮਾਰਤਵਿੱਚ ਹੋਈ। ਮਾਰਚਵਿੱਚਗ੍ਰਿਫ਼ਤਾਰੀ ਤੋਂ ਬਾਅਦਜਾਧਵਦੀਆਪਣੇ ਪਰਿਵਾਰਨਾਲ ਇਹ ਪਹਿਲੀਮੁਲਾਕਾਤ ਹੈ। ਮੁਲਕ ਦੇ ਬਾਨੀਮੁਹੰਮਦਅਲੀਜਿਨਾਹ ਦੇ ਜਨਮਦਿਹਾੜੇ ‘ਤੇ ਕਰਵਾਈ ਇਸ ਮੁਲਾਕਾਤ ਨੂੰ ਪਾਕਿਸਤਾਨ ਨੇ ਇਨਸਾਨੀਹਮਦਰਦੀਵਜੋਂ ਕੀਤੀਕੋਸ਼ਿਸ਼ਦਿਖਾਇਆ ਹੈ। ਮੀਟਿੰਗ ਵਿੱਚਭਾਰਤਵੱਲੋਂ ਡਿਪਟੀ ਹਾਈ ਕਮਿਸ਼ਨਰ ਜੇ.ਪੀ.ਸਿੰਘ ਤੇ ਪਾਕਿਸਤਾਨਵੱਲੋਂ ਭਾਰਤਲਈਵਿਦੇਸ਼ਦਫ਼ਤਰ ਦੇ ਡਾਇਰੈਕਟਰਡਾ.ਫਰੇਹਾ ਬੁਗਤੀ ਮੌਜੂਦ ਸਨ। ਮੁਲਾਕਾਤਮਗਰੋਂ ਵਿਦੇਸ਼ਮੰਤਰਾਲੇ ਦੇ ਤਰਜਮਾਨਮੁਹੰਮਦਫੈਸਲ ਨੇ ਇਕ ਟਵੀਟਵਿਚ ਕਿਹਾ, ‘ਪਾਕਿਸਤਾਨ ਨੇ ਕਮਾਂਡਰਜਾਧਵ ਨੂੰ ਕੌਮ ਦੇ ਪਿਤਾ ਤੇ ਕਾਇਦੇ ਆਜ਼ਮਮੁਹੰਮਦਅਲੀਜਿਨਾਹ ਦੇ ਜਨਮਦਿਨ ਮੌਕੇ ਆਪਣੀਪਤਨੀ ਤੇ ਮਾਂ ਨਾਲਮਿਲਣਦੀਇਜਾਜ਼ਤਇਨਸਾਨੀਹਮਦਰਦੀ ਦੇ ਆਧਾਰ’ਤੇ ਦਿੱਤੀ ਹੈ।’ ਫ਼ੈਸਲ ਨੇ ਟਵੀਟਵਿਚ ਅੱਗੇ ਕਿਹਾ ਕਿ ਇਹ ਮੀਟਿੰਗ ਇਸਲਾਮਿਕਰਵਾਇਤਾਂ ਤੇ ਖ਼ਾਲਸਮਨੁੱਖੀ ਆਧਾਰ’ਤੇ ਵਿਉਂਤੀ ਗਈ ਹੈ।
ਇਸ ਤੋਂ ਪਹਿਲਾਂ ਟੀਵੀਫੁਟੇਜਵਿੱਚਜਾਧਵਦੀ ਮਾਂ ਅਵੰਤੀ ਤੇ ਪਤਨੀਚੇਤਨਾਕੁਲ ਨੂੰ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ.ਪੀ.ਸਿੰਘ ਤੇ ਇਕ ਪਾਕਿਸਤਾਨੀਮਹਿਲਾਅਧਿਕਾਰੀਨਾਲਵਿਦੇਸ਼ਮੰਤਰਾਲੇ ਦੀ ਆਗਾ ਸ਼ਾਹੀਬਲਾਕਦੀਇਮਾਰਤਵਿੱਚਜਾਂਦਿਆਂ ਵਿਖਾਇਆ ਗਿਆ। ਮੰਤਰਾਲੇ ਨੇ ਮਗਰੋਂ ਜਾਧਵ ਦੇ ਸ਼ੀਸ਼ੇ ਦੀਦੀਵਾਰਪਿੱਛਿਓਂ ਆਪਣੀਪਤਨੀ ਤੇ ਮਾਂ ਨਾਲ ਗੱਲਬਾਤਕਰਦਿਆਂ ਦੀਆਂ ਤਸਵੀਰਾਂ ਵੀਜਾਰੀਕੀਤੀਆਂ। ਜਾਧਵ ਨੇ ਪਰਿਵਾਰਨਾਲ ਇੰਟਰਕੌਮ ਜ਼ਰੀਏ ਗੱਲਬਾਤਕੀਤੀ। ਮੀਟਿੰਗ ਮੁਕਾਮੀਸਮੇਂ ਮੁਤਾਬਕ 1:35 ਵਜੇ ਸ਼ੁਰੂ ਹੋਈ ਤੇ ਲਗਪਗ ਚਾਲੀਮਿੰਟਚੱਲੀ। ਮੁਲਾਕਾਤ ਤੋਂ ਫ਼ੌਰੀ ਮਗਰੋਂ ਜਾਧਵਦੀਪਤਨੀ ਤੇ ਮਾਂ ਨੂੰ ਸਫ਼ੇਦ ਰੰਗ ਦੀਐਸਯੂਵੀਵਿਚਰਵਾਨਾਕਰਦਿੱਤਾ ਗਿਆ।
ਇਸ ਤੋਂ ਪਹਿਲਾਂ ਜਾਧਵਦੀਪਤਨੀ ਤੇ ਮਾਂ ਦੁਬਈ ਤੋਂ ਕਮਰਸ਼ਲਉਡਾਣਰਾਹੀਂ ਇਸਲਾਮਾਬਾਦ ਪੁੱਜੀਆਂ। ਉਨ੍ਹਾਂ ਵਿਦੇਸ਼ਮੰਤਰਾਲੇ ਲਈਰਵਾਨਾਹੋਣ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨਵਿੱਚ 30 ਮਿੰਟਬਿਤਾਏ। ਵਾਪਸੀ ਮੌਕੇ ਹਵਾਈਅੱਡੇ ਜਾਣ ਤੋਂ ਪਹਿਲਾਂ ਵੀਦੋਵਾਂ ਨੇ ਭਾਰਤੀਮਿਸ਼ਨਵਿੱਚ ਕੁਝ ਦੇਰਲਈਠਹਿਰਕੀਤੀ। ਜਾਧਵਨਾਲਮੀਟਿੰਗ ਤੋਂ ਪਹਿਲਾਂ ਦੋਵਾਂ ਨੂੂੰ ਸੱਤਵਾਹਨਾਂ ਦੇ ਕਾਫ਼ਲੇ ਦੇ ਰੂਪਵਿੱਚਲਿਆਂਦਾ ਗਿਆ ਤੇ ਮੰਤਰਾਲੇ ਵਿੱਚਉਨ੍ਹਾਂ ਦੀਪੂਰੀਸੁਰੱਖਿਆ ਜਾਂਚ ਕੀਤੀ ਗਈ। ਦੋਵਾਂ ਨੇ ਮੰਤਰਾਲੇ ਪੁੱਜਣ’ਤੇ ਪੱਤਰਕਾਰਾਂ ਨੂੰ ਨਮਸਤੇ ਤਾਂ ਬੁਲਾਈ, ਪਰਉਨ੍ਹਾਂ ਦੇ ਕਿਸੇ ਸਵਾਲਦਾਜਵਾਬਨਹੀਂ ਦਿੱਤਾ।
ਪਰਿਵਾਰ ਦੇ ਉਥੇ ਪੁੱਜਣ ਤੋਂ ਪਹਿਲਾਂ ਜਾਧਵਮੰਤਰਾਲੇ ਵਿੱਚ ਮੌਜੂਦ ਸੀ, ਪਰ ਉਸ ਨੂੰ ਕਿੱਥੇ ਰੱਖਿਆ ਗਿਆ ਸੀ ਤੇ ਇਥੇ ਕਿਵੇਂ ਲਿਆਂਦਾ ਗਿਆ ਇਸ ਬਾਰੇ ਕਿਸ ਨੂੰ ਕੁਝ ਪਤਾਨਹੀਂ ਸੀ।
ਜਾਧਵਦੀਨਵੀਂ ਵੀਡੀਓਰਿਲੀਜ਼ : ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀਕੈਦੀਕੁਲਭੂਸ਼ਨਜਾਧਵਵੀਨਵੀਂ ਵੀਡੀਓਜਾਰੀਕੀਤੀ ਹੈ। ਇਸ ਵੀਡੀਓਵਿੱਚਜਾਧਵਆਪਣੀਪਤਨੀ ਤੇ ਮਾਂ ਨਾਲਵਿਉਂਤੀਮੀਟਿੰਗ ਲਈਪਾਕਿਸਤਾਨਸਰਕਾਰਦਾਸ਼ੁਕਰੀਆਕਰਦਾਨਜ਼ਰ ਆ ਰਿਹਾ ਹੈ। ਵਿਦੇਸ਼ਮੰਤਰਾਲੇ ਨੇ ਇਹ ਵੀਡੀਓਜਾਧਵਦੀਆਪਣੇ ਪਰਿਵਾਰਨਾਲਮੁਲਾਕਾਤ ਤੋਂ ਫੌਰੀ ਮਗਰੋਂ ਕੀਤੀਪ੍ਰੈਸਕਾਨਫਰੰਸਵਿੱਚਰਿਲੀਜ਼ ਕੀਤੀ। ਇਸ ਦੌਰਾਨ ਵਿਦੇਸ਼ਮੰਤਰਾਲੇ ਦੇ ਤਰਜਮਾਨ ਨੇ ਪੱਤਰਕਾਰਾਂ ਕੋਲਜਾਧਵਖ਼ਿਲਾਫ਼ ਲੱਗੇ ਪੁਰਾਣੇ ਦੋਸ਼ਾਂ ਨੂੰ ਹੀ ਦੁਹਰਾਇਆ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …