ਕੇਜਰੀਵਾਲ ਦੇ ਗਲੇ ਦਾ ਅਪਰੇਸ਼ਨ 13 ਤਰੀਕ ਨੂੰ ਹੋਵੇਗਾ
ਸ਼ਿਸੋਦੀਆ ਸੰਭਾਲਣਗੇ ਦਿੱਲੀ ਦੀ ਕਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
8 ਸਤੰਬਰ ਤੋਂ ਪੰਜਾਬ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਗਲੌਰ ਵਿੱਚ 13 ਸਤੰਬਰ ਨੂੰ ਗਲੇ ਦਾ ਅਪਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖ਼ੁਲਾਸਾ ਕੇਜਰੀਵਾਲ ਨੇ ਵੀਡੀਓ ਸੰਦੇਸ਼ ਵਿੱਚ ਵੀ ਕੀਤਾ ਸੀ। ਕੇਜਰੀਵਾਲ ਅਪਰੇਸ਼ਨ ਕਰਕੇ 15 ਦਿਨ ਦਿੱਲੀ ਤੋਂ ਦੂਰ ਰਹਿਣਗੇ। ਦਿੱਲੀ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਬੰਗਲੌਰ ਰਵਾਨਾ ਹੋਣ ਤੋਂ ਪਹਿਲਾਂ ਕੇਜਰੀਵਾਲ 8 ਸਤੰਬਰ ਨੂੰ ਚਾਰ ਦਿਨ ਲਈ ਪੰਜਾਬ ਦੌਰੇ ਉੱਤੇ ਆਉਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਸੂਬੇ ਵਿੱਚ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਪੰਜਾਬ ਵਿੱਚ ਕੇਜਰੀਵਾਲ 11 ਸਤੰਬਰ ਨੂੰ ਮੋਗਾ ਵਿੱਚ ਪਾਰਟੀ ਦਾ ਕਿਸਾਨ ਮੈਨੀਫੈਸਟੋ ਵੀ ਜਾਰੀ ਕਰਨਗੇ। 12 ਸਤੰਬਰ ਨੂੰ ਕੇਜਰੀਵਾਲ ਬੰਗਲੌਰ ਰਵਾਨਾ ਹੋਣਗੇ ਤੇ 22 ਸਤੰਬਰ ਤੱਕ ਉਨ੍ਹਾਂ ਦੇ ਵਾਪਸ ਆਉਣ ਦੀ ਸੰਭਾਵਨਾ ਹੈ। ਕੇਜਰੀਵਾਲ ਦੀ ਗ਼ੈਰ ਮੌਜੂਦਗੀ ਵਿੱਚ ਸਰਕਾਰ ਦਾ ਕੰਮ ਕਾਜ ਉਪ ਮੁੱਖ ਮੰਤਰੀ ਮੁਨੀਸ਼ ਸੋਸਦਿਆ ਦੇਖਣਗੇ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …