7.3 C
Toronto
Friday, November 7, 2025
spot_img
HomeਕੈਨੇਡਾFront4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਭਾਜਪਾ ਤੇ ਕਾਂਗਰਸ...

4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਭਾਜਪਾ ਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ

4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਭਾਜਪਾ ਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ

ਚੰਡੀਗੜ੍ਹ/ ਬਿਊਰੋ ਨੀਊਜ਼

ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਸੂਬਿਆਂ ਵਿਚ ਨਵੰਬਰ ਨੂੰ ਵੋਟਾਂ ਪਈਆਂ ਸਨ ਜਿਨ੍ਹਾਂ ਦੀ ਗਿਣਤੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ਸ਼ਾਮ ਤੱਕ ਹੋਵੇਗੀ ਤੇ ਉਦੋਂ ਤੱਕ ਸਥਿਤੀ ਵੀ ਸਪੱਸ਼ਟ ਹੋ ਜਾਵੇਗੀ ਕਿ ਕਿਹੜੀ ਪਾਰਟੀ ਬਾਜ਼ੀ ਮਾਰੇਗੀ।

ਸ਼ੁਰੂਆਤੀ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਤੋਂ BJP ਅੱਗੇ ਜਾ ਰਹੀ ਹੈ । ਛੱਤੀਸਗੜ੍ਹ ‘ਚ ਕਾਂਗਰਸ ਬਾਜ਼ੀ ਮਾਰਦੀ ਦਿੱਖ ਰਹੀ ਹੈ। ਇਸੇ ਤਰ੍ਹਾਂ ਤੇਲੰਗਾਨਾ ‘ਚ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਮੱਧ ਪ੍ਰਦੇਸ਼ ‘ਚ BJP ਲੀਡ ਕਰ ਰਹੀ ਹੈ । ਸਾਰੇ ਰਾਜਾਂ ‘ਚ ਮੁਕਾਬਲਾ ਫੱਸਵਾਂ ਚੱਲ ਰਿਹਾ ਹੈ।

 

ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ, ਛੱਤੀਸਗੜ੍ਹ ’ਚ ਕੁੱਲ 90 ਵਿਧਾਨ ਸਭਾ ਸੀਟਾਂ ‘ਤੇ ਮੁਕਾਬਲਾ ਜਾਰੀ ਹੈ। ਰਾਜਸਥਾਨ ਵਿਚ ਅਸ਼ੋਕ ਗਹਿਲੋਤ ਨੂੰ ਉਮੀਦ ਹੈ ਕਿ ਆਪਣੀਆਂ ਨੀਤੀਆਂ ਦੇ ਦਮ ’ਤੇ ਸੱਤਾ ਤਬਦੀਲੀ ਵਿਚ ਕਾਮਯਾਬ ਹੋਣਗੇ ਤੇ ਮੁੜ ਸੱਤਾ ਵਿਚ ਵਾਪਸੀ ਕਰਨਗੇ। ਛੱਤੀਸਗੜ੍ਹ ਭਾਜਪਾ ਨੇ ਲਗਾਤਾਰ 15 ਸਾਲ ਤੱਕ ਰਾਜ ਕੀਤਾਪਰ 2018 ’ਚ ਕਾਂਗਰਸ ਨੇ 68 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਭਾਜਪਾ ਦੀ ਰਮਨ ਸਿੰਘ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ ਤੇ ਇਸ ਵਾਰ ਵੀ ਸ਼ੁਰੂਆਤੀ ਰੁਝਾਨ ਵਿਚ ਕਾਂਗਰਸ ਅੱਗੇ ਚੱਲ ਰਹੀ ਹੈ।ਤੇਲੰਗਾਨਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਕਾਂਗਰਸ ਚੰਗੀ ਉਤਸ਼ਾਹਤ ਹੈ

 

 

RELATED ARTICLES
POPULAR POSTS