ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਬਾਇਓਟੈਕ ਦੀ ਕਰੋਨਾ ਵੈਕਸੀਨ ਫਰਵਰੀ ਮਹੀਨੇ ਵਿਚ ਆ ਸਕਦੀ ਹੈ। ਸਰਕਾਰ ਨਾਲ ਜੁੜੇ ਇਕ ਵਿਗਿਆਨਕ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕਰੋਨਾ ਵੈਕਸੀਨ ਅਗਲੇ ਸਾਲ ਜੂਨ ਮਹੀਨੇ ਤੱਕ ਆ ਸਕੇਗੀ। ਭਾਰਤ ਬਾਇਓਟੈਕ ਦੀ ਵੈਕਸੀਨ ਟਰਾਇਲ ਦੇ ਆਖਰੀ ਪੜਾਅ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਦੇ ਨਤੀਜੇ ਸੁਰੱਖਿਅਤ ਅਤੇ ਅਸਰਦਾਰ ਰਹੇ ਹਨ। ਇਹ ਕੰਪਨੀ ਸਰਕਾਰ ਨਾਲ ਮਿਲ ਕੇ ਵੈਕਸੀਨ ਬਣਾ ਰਹੀ ਹੈ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …