ਬੀਐਸਐਫ ਨੇ ਸਰਹੱਦ ਤੋਂ ਫੜਿਆ, ਕਰ ਰਿਹਾ ਕਈ ਅਹਿਮ ਖੁਲਾਸੇ
ਅਜਨਾਲਾ/ਬਿਊਰੋ ਨਿਊਜ਼
ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲੈਣ ਜਾਂਦੇ ਸਮੇਂ ਅਜਨਾਲਾ ਨੇੜਲੇ ਪਿੰਡ ਦਾਊਕੇ ਨਿਵਾਸੀ ਲਖਵਿੰਦਰ ਸਿੰਘ ਉਰਫ ਸੋਨੂੰ ਨੂੂੰ ਬੀਐਸਐਫ ਨੇ ਸਰਹੱਦ ਤੋਂ ਫੜ ਲਿਆ ਸੀ। ਪੁੱਛਗਿੱਛ ਦੌਰਾਨ ਲਖਵਿੰਦਰ ਸੋਨੂੰ ਨੇ ਪੁਲਿਸ ਕੋਲ ਕਈ ਖੁਲਾਸੇ ਕੀਤੇ ਹਨ। ਲਖਵਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਸਬੰਧ ਪਾਕਿਸਤਾਨੀ ਤਸਕਰ ਆਰਿਫ ਨਾਲ ਹਨ। ਅਕਾਲੀ ਮਹਿਲਾ ਸਰਪੰਚ ਦੇ ਪੁੱਤਰ ਸੋਨੂੰ ਨੂੰ ਬੀਐਸਐਫ ਨੇ ਸ਼ਨੀਵਾਰ ਤੜਕੇ ਸਰਹੱਦ ਨੇੜਿਓਂ ਫੜਿਆ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ। ਉਸਦੇ ਸਾਥੀ ਤਰਸੇਮ ਸਿੰਘ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲਖਵਿੰਦਰ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਹ ਦੋ ਵਾਰ ਆਰਿਫ ਦੇ ਜਰੀਏ ਹੈਰੋਇਨ ਦੀ ਖੇਪ ਲੈ ਕੇ ਆ ਚੁੱਕਾ ਹੈ ਅਤੇ ਇਸ ਦੇ ਬਦਲੇ ਉਸ ਨੂੰ 20 ਲੱਖ ਰੁਪਏ ਮਿਲੇ ਸਨ। ਲਖਵਿੰਦਰ ਨੇ ਇਹ ਵੀ ਮੰਨਿਆ ਕਿ ਇਸ ਵਾਰ ਨਸ਼ੇ ਦੀ ਖੇਪ ਦੇ ਨਾਲ ਗੋਲਾ ਬਾਰੂਦ ਅਤੇ ਹਥਿਆਰ ਵੀ ਲਿਆਂਦੇ ਜਾਣੇ ਸਨ। ਚੇਤੇ ਰਹੇ ਕਿ ਲਖਵਿੰਦਰ ਦੀ ਮਾਂ ਮਨਜੀਤ ਕੌਰ ਅਕਾਲੀ ਦਲ ਵਲੋਂ ਸਰਪੰਚ ਹੈ ਅਤੇ ਉਹ ਪੰਚਾਇਤ ਫੰਡ ਘੁਟਾਲੇ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …