ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਦੀ ਹਿਰਾਸਤ ‘ਚੋਂ ਸਰਕਾਰ ਚਲਾਉਣ ਦੇ ਫ਼ੈਸਲੇ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਜੇਲ੍ਹ ‘ਚੋਂ ਗਰੋਹ ਚਲਦੇ ਹਨ ਨਾ ਕਿ ਸਰਕਾਰਾਂ। ਉਨ੍ਹਾਂ ਆਬਕਾਰੀ ਨੀਤੀ ਕੇਸ ਦੇ ਸਬੰਧ ‘ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਤਨਜ਼ ਕਸਦਿਆਂ ਕਿਹਾ ਕਿ ਇਸ ਕਹਾਣੀ ਨੂੰ ‘ਏਕ ਸਫ਼ਰ ਸਵਰਾਜ ਸੇ ਸ਼ਰਾਬ ਤੱਕ’ ਦਾ ਨਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼ ਇਹ ਫਿਕਰ ਹੈ ਕਿ ਉਹ ਕਿਵੇਂ ਛੇਤੀ ਤੋਂ ਛੇਤੀ ਆਪਣੇ ‘ਰਾਜਮਹਿਲ’ ‘ਚ ਪਰਤ ਸਕਦਾ ਹੈ। ਤਿਵਾੜੀ ਨੇ ਕਿਹਾ, ”ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ‘ਚ ਇਕ ਅਪਰਾਧੀ ਹੈ ਅਤੇ ਉਸ ਦਾ ਹਵਾਲਾ ਦੇ ਕੇ ਇਕ ਕਹਾਣੀ ਲਿਖੀ ਗਈ ਕਿ ਦਿੱਲੀ ‘ਚ ਪਾਣੀ ਅਤੇ ਸੀਵਰੇਜ ਸਬੰਧੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਿਰਦੇਸ਼ ਉਦੋਂ ਆਇਆ ਹੈ ਜਦੋਂ ਦਿੱਲੀ ਵਿੱਚ ਕੋਈ ਵੀ ਉਨ੍ਹਾਂ ਦੇ ਸਮਰਥਨ ਵਿੱਚ ਨਹੀਂ ਆਇਆ। ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਜਨਤਾ ਨੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਹੈ ਸਗੋਂ ਉਹ ਜਸ਼ਨ ਮਨਾ ਰਹੇ ਹਨ, ਮਠਿਆਈਆਂ ਵੰਡ ਰਹੇ ਹਨ ਅਤੇ ਪਟਾਕੇ ਚਲਾ ਰਹੇ ਹਨ ਕਿ ਜਿਸ ਆਦਮ ਨੇ ਦਿੱਲੀ ਨੂੰ ਰੁਆਇਆ ਹੈ, ਉਹ ਹੁਣ ਸਲਾਖਾਂ ਪਿੱਛੇ ਹੈ।” ਉਧਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਾਰੀ ਨੈਤਿਕਤਾ ਗੁਆ ਚੁੱਕਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …