ਕਮਲ ਹਸਨ ਨੇ ਕਿਹਾ – ਭਾਸ਼ਾ ਲਈ ਜੱਲੀਕੱਟੂ ਤੋਂ ਵੱਡਾ ਅੰਦੋਲਨ ਕਰਾਂਗੇ
ਚੇਨਈ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਏ ਜਾਣ ਦੀ ਅਪੀਲ ਦਾ ਕਈ ਨੇਤਾ ਵਿਰੋਧ ਕਰ ਰਹੇ ਹਨ। ਫਿਲਮਾਂ ਵਿਚੋਂ ਰਾਜਨੀਤੀ ਵਿਚ ਆਏ ਕਮਲ ਹਸਨ ਨੇ ਅੱਜ ਕਿਹਾ ਕਿ 1950 ਵਿਚ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਭਾਸ਼ਾ ਅਤੇ ਸੰਸਕ੍ਰਿਤੀ ਦੀ ਰੱਖਿਆ ਕੀਤੀ ਜਾਵੇਗੀ। ਹੁਣ ਕੋਈ ਵੀ ਸ਼ਾਹ, ਸਮਰਾਟ ਜਾਂ ਸੁਲਤਾਨ ਇਸ ਵਾਅਦੇ ਨੂੰ ਅਚਾਨਕ ਖਤਮ ਕਿਵੇਂ ਕਰ ਸਕਦਾ ਹੈ। ਕਮਲ ਹਸਨ ਨੇ ਇਸ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਨੂੰ ਲੈ ਕੇ ਇਕ ਹੋਰ ਅੰਦੋਲਨ ਹੋਵੇਗਾ, ਜੋ ਤਾਮਿਲਨਾਡੂ ਵਿਚ ਜੱਲੀਕੱਟੂ ਵਿਰੋਧ ਪ੍ਰਦਰਸ਼ਨ ਦੀ ਤੁਲਨਾ ਵਿਚ ਬਹੁਤ ਵੱਡਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ ਪਰ ਤਾਮਿਲ ਹਮੇਸ਼ਾ ਸਾਡੀ ਮਾਂ ਬੋਲੀ ਰਹੇਗੀ। ਇਸ ਦੇ ਚੱਲਦਿਆਂ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਆਗੂਆਂ ਨੇ ਅਮਿਤ ਸ਼ਾਹ ਦੇ ਬਿਆਨ ਦਾ ਵਿਰੋਧ ਕੀਤਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …