Breaking News
Home / ਪੰਜਾਬ / ਕਾਨਪੁਰ ‘ਚ 125 ਸਿੱਖਾਂ ਦੀ ਹੱਤਿਆ ਨਾਲ ਸਬੰਧਤ ਫਾਈਲਾਂ ਰਿਕਾਰਡ ਵਿਚੋਂ ਗੁੰਮ

ਕਾਨਪੁਰ ‘ਚ 125 ਸਿੱਖਾਂ ਦੀ ਹੱਤਿਆ ਨਾਲ ਸਬੰਧਤ ਫਾਈਲਾਂ ਰਿਕਾਰਡ ਵਿਚੋਂ ਗੁੰਮ

ਕੁੱਲ 1250 ਮਾਮਲਿਆਂ ਵਿਚੋਂ ਗੁੰਮ ਹੋਈਆਂ ਹੱਤਿਆ ਅਤੇ ਡਕੈਤੀ .ਨਾਲ ਸਬੰਧਤ 15 ਫਾਈਲਾਂ
ਚੰਡੀਗੜ੍ਹ/ਬਿਊਰੋ ਨਿਊਜ਼
1984 ਸਿੱਖ ਕਤਲੇਆਮ ਦੌਰਾਨ ਹੋਈਆਂ ਹੱਤਿਆਵਾਂ ਅਤੇ ਡਕੈਤੀ ਵਰਗੀਆਂ ਗੰਭੀਰ ਘਟਨਾਵਾਂ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਯੂ.ਪੀ. ਦੇ ਕਾਨਪੁਰ ਵਿਚ ਸਰਕਾਰੀ ਰਿਕਾਰਡ ਵਿਚੋਂ ਗੁੰਮ ਹੋ ਗਈਆਂ ਹਨ। ਇੱਥੇ ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ 125 ਤੋਂ ਜ਼ਿਆਦਾ ਸਿੱਖਾਂ ਦੀ ਹੱਤਿਆ ਹੋਈ ਸੀ। ਯੂਪੀ ਸਰਕਾਰ ਵਲੋਂ ਫਰਵਰੀ 2019 ਵਿਚ 1984 ਦੇ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ, ਜਿਸ ਨੇ ਜਾਂਚ ‘ਚ ਪਾਇਆ ਹੈ ਕਿ ਕਤਲੇਆਮ ਸਬੰਧੀ ਕਈ ਹੱਤਿਆ ਤੇ ਡਕੈਤੀ ਸਬੰਧੀ ਅਹਿਮ ਫਾਈਲਾਂ ਗੁੰਮ ਹੋ ਗਈਆਂ ਹਨ। ਕਈ ਕੇਸਾਂ ‘ਚ ਜਾਂਚ ਟੀਮ ਐਫ. ਆਈ. ਆਰ. ਤੇ ਕੇਸ ਡਾਇਰੀਆਂ ਵੀ ਨਹੀਂ ਲੱਭ ਸਕੀ, ਜਿਸ ਕਾਰਨ ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਜਾਂਚ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਜਾਂਚ ਟੀਮ ਦੇ ਚੇਅਰਮੈਨ ਤੇ ਪੁਲਿਸ ਦੇ ਸਾਬਕਾ ਡੀ. ਜੀ. ਪੀ. ਅਤੁਲ ਨੇ ਦੱਸਿਆ ਕਿ ਇਨ੍ਹਾਂ ਫਾਈਲਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ ਕਾਨਪੁਰ ‘ਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਡਕੈਤੀ, ਹੱਥੋਪਾਈ ਤੇ ਜਾਨ ਨੂੰ ਖ਼ਤਰੇ ਸਬੰਧੀ 1250 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਨਾਲ ਸਬੰਧਤ 15 ਫਾਈਲਾਂ ਗੁੰਮ ਹੋ ਗਈਆਂ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਿਕਾਰਡ ਗੁੰਮ ਕਰਨਾ ਇਕ ਸਾਜਿਸ਼ ਹੈ, ਇਸ ਲਈ ਜਿਹੜਾ ਵੀ ਅਫਸਰ ਜ਼ਿੰਮੇਵਾਰ ਹੈ, ਉਸ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …