18.8 C
Toronto
Friday, August 14, 2026
spot_img
Homeਪੰਜਾਬਕੈਪਟਨ ਅਮਰਿੰਦਰ ਕਾਂਗਰਸੀਆਂ ਦੀ ਨਰਾਜ਼ਗੀ ਕਰਨ ਲੱਗੇ ਦੂਰ

ਕੈਪਟਨ ਅਮਰਿੰਦਰ ਕਾਂਗਰਸੀਆਂ ਦੀ ਨਰਾਜ਼ਗੀ ਕਰਨ ਲੱਗੇ ਦੂਰ

ਕੈਪਟਨ ਅਮਰਿੰਦਰ ਕਾਂਗਰਸੀਆਂ ਦੀ ਨਰਾਜ਼ਗੀ ਕਰਨ ਲੱਗੇ ਦੂਰਨਵਜੋਤ ਕੌਰ ਸਿੱਧੂ ਨੂੰ ਵੇਅਰ ਹਾਊਸ ਕਾਰਪੋਰੇਸ਼ਨ ਦੀ ਚੇਅਰਪਰਸਨ ਲਗਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਿੱਧੂ ਜੋੜੇ ਨੂੰ ਸੈਕਟਰ 35 ਵਿਚਲੇ ਸਥਾਨਕ ਸਰਕਾਰਾਂ ਦੇ ਦਫਤਰ ਵਿੱਚ ਮਿਲੇ ਅਤੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਗੱਲਬਾਤ ਕੀਤੀ। ਉਨ੍ਹਾਂ ਨੇ ਡਾ. ਸਿੱਧੂ ਨੂੰ ਚੇਅਰਪਰਸਨ ਲਾਉਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਕੀਤੀ। ਬਾਅਦ ਵਿਚ ਮੁੱਖ ਮੰਤਰੀ ਨੇ ਸਿੱਧੂ ਜੋੜੇ ਨੂੰ ਆਪਣੇ ਨਿਵਾਸ ਸਥਾਨ ‘ਤੇ ਬੁਲਾ ਕੇ ਡਾ. ਸਿੱਧੂ ਨੂੰ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਲਾਉਣ ਦਾ ਪੱਤਰ ਦੇ ਦਿਤਾ।

RELATED ARTICLES
POPULAR POSTS