8 C
Toronto
Wednesday, October 29, 2025
spot_img
Homeਪੰਜਾਬਰਮਨਜੀਤ ਰੋਮੀ ਹਾਂਗਕਾਂਗ 'ਚ ਗ੍ਰਿਫਤਾਰ

ਰਮਨਜੀਤ ਰੋਮੀ ਹਾਂਗਕਾਂਗ ‘ਚ ਗ੍ਰਿਫਤਾਰ

ਨਾਭਾ ਜੇਲ੍ਹ ਕਾਂਡ ‘ਚ ਪੁਲਿਸ ਨੂੰ ਲੋੜੀਂਦਾ ਸੀ ਰੋਮੀ
ਪਟਿਆਲਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਬਰੇਕ ਕਾਂਡ ਸਮੇਤ ਸੱਤ ਹਿੰਦੂ ਆਗੂਆਂ ਤੇ ਹੋਰਨਾਂ ਦੇ ਕਤਲਾਂ ਦੇ ਸਬੰਧ ਵਿੱਚ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵੱਲੋਂ ਲੋੜੀਂਦਾ ਮੁਲਜ਼ਮ ਰਮਨਜੀਤ ਸਿੰਘ ਰੋਮੀ ਹਾਗਕਾਂਗ ਵਿੱਚ ਫੜਿਆ ਗਿਆ ਹੈ। ਪਟਿਆਲਾ ਪੁਲਿਸ ਦਾ ਦਾਅਵਾ ਹੈ ਕਿ ਰੋਮੀ ਦੀ ਗ੍ਰਿਫ਼ਤਾਰੀ ਉਨ੍ਹਾਂ ਵੱਲੋਂ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਤਹਿਤ ਹੀ ਹੋਈ ਹੈ ।
ਰੋਮੀ ਨੂੰ ਹਵਾਲਗੀ ਤਹਿਤ ਭਾਰਤ ਲਿਆਉਣ ਲਈ ਪਟਿਆਲਾ ਪੁਲਿਸ ਨੇ ਯਤਨ ਆਰੰਭ ਦਿੱਤੇ ਹਨ। ਪੁਲਿਸ ਸੂਤਰਾਂ ਅਨੁਸਾਰ ਰਮਨਜੀਤ ਸਿੰਘ ਰੋਮੀ ਨੇ ਜਿਥੇ ਨਾਭਾ ਜੇਲ੍ਹ ਕਾਂਡ ਦੌਰਾਨ ਵਿਦੇਸ਼ ਵਿੱਚ ਰਹਿ ਕੇ ਮੁਲਜ਼ਮਾਂ ਮਦਦ ਕੀਤੀ, ਉਥੇ ਹੀ ਫ਼ਰਾਰ ਹੋਏ ਗੈਂਗਸਟਰਾਂ ਲਈ ਬਾਅਦ ਵਿੱਚ ਵੀ ਫੰਡ ਭੇਜਣ ਸਮੇਤ ਹਾਂਗਕਾਂਗ ਵਿੱਚ ਰਹਿੰਦਿਆਂ ਹੀ ‘ਕੰਟਰੋਲ ਰੂਮ’ ਦਾ ਕੰਮ ਵੀ ਕਰਦਾ ਰਿਹਾ। ਰੋਮੀ ਦੀ ਅੱਧੀ ਦਰਜਨ ਤੋਂ ਵੱਧ ਹਿੰਦੂ ਨੇਤਾਵਾਂ ਤੇ ਹੋਰਾਂ ਦੇ ਕਤਲਾਂ ਵਿੱਚ ਕਥਿਤ ਸ਼ਮੂਲੀਅਤ ਦਾ ਦਾਅਵਾ ਕੌਮੀ ਜਾਂਚ ਏਜੰਸੀ ਵੱਲੋਂ ਜੱਗੀ ਜੌਹਲ ਤੇ ਹੋਰਾਂ ਦੀ ઠਪੁੱਛਗਿੱਛ ਦੇ ਹਵਾਲੇ ਨਾਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਬਿਕਰਮਜੀਤ ਸਿੰਘ ਬਰਾੜ ਨੇ ਰੋਮੀ ਨੂੰ 4 ਜੂਨ 2016 ਨੂੰ ਪਿਸਤੌਲ ਤੇ ਵਿਦੇਸ਼ੀ ਏਟੀਐਮ ਕਾਰਡਾਂ ਸਮੇਤ ਕਾਬੂ ਕੀਤਾ ਸੀ। ਪੁਲਿਸ ਕੋਲ ਇਤਲਾਹ ਸੀ ਕਿ ਉਹ ਨਾਭਾ ਜੇਲ੍ਹ ਵਿੱਚ ਬੰਦ ਆਪਣੇ ਸਾਥੀ ਗੈਂਗਸਟਰਾਂ ਨੂੰ ਛੁਡਾਉਣ ਦੀ ਵਿਉਂਤਬੰਦੀ ਕਰ ਰਿਹਾ ਹੈ ਪਰ ਇਸ ਗ੍ਰਿਫ਼ਤਾਰੀ ਬਾਅਦ ਜਦੋਂ ਰੋਮੀ ਨੂੰ ਨਾਭਾ ਜੇਲ੍ਹ ਵਿੱਚ ਬੰਦ ਕੀਤਾ ਗਿਆ, ਤਾਂ ਉਸ ਨੇ ਗੁਰਪ੍ਰੀਤ ਸੇਖੋਂ ਨਾਲ਼ ਨਾਭਾ ਜੇਲ੍ਹ ਕਾਂਡ ਦੀ ਸਾਜ਼ਿਸ਼ ਰਚੀ। ਫਿਰ ਕੁੱਝ ਮਹੀਨਿਆਂ ਬਾਅਦ ਹੀ ਉਹ ਜ਼ਮਾਨਤ ਮਿਲਣ ਬਾਅਦ ਵਿਦੇਸ਼ ਉਡਾਰੀ ਮਾਰ ਗਿਆ, ਜਿਸ ਉਪਰੰਤ ਹੀ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬਰੇਕ ਕਾਂਡ ਦੌਰਾਨ ਚਾਰ ਗੈਂਗਸਟਰ ਅਤੇ ਦੋ ਖਾੜਕੂ ਭੱਜ ਗਏ ਸਨ।

RELATED ARTICLES
POPULAR POSTS