Breaking News
Home / ਪੰਜਾਬ / ਦ੍ਰਿਸ਼ਟੀ ਪੰਜਾਬ ਨੇ 20 ਹੋਣਹਾਰ ਵਿਦਿਆਰਥੀਆਂ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ 50 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ

ਦ੍ਰਿਸ਼ਟੀ ਪੰਜਾਬ ਨੇ 20 ਹੋਣਹਾਰ ਵਿਦਿਆਰਥੀਆਂ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ 50 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ

ਸੰਤ ਬਲਬੀਰ ਸਿੰਘ ਸੀਚੇਵਾਲ, ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ
6 ਵਿਦਿਆਰਥੀਆਂ ਦਾ 10-10 ਹਜ਼ਾਰ ਰੁਪਏ ਨਾਲ ਵਧਾਇਆ ਹੌਸਲਾ
ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੇਹੱਦ ਹੁਸ਼ਿਆਰਪੁਰ ਪ੍ਰੰਤੂ ਵਿੱਤੀ ਪੱਖੋਂ ਬਹੁਤ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ 20 ਹੋਣਹਾਰ ਵਿਦਿਆਰਥੀਆਂ ਨੂੰ ਕੈਨੇਡਾ ਆਧਾਰਿਤ ਸਮਾਜ ਸੇਵੀ ਸੰਗਠਨ ‘ਦ੍ਰਿਸ਼ਟੀ ਪੰਜਾਬ’ ਵੱਲੋਂ 50-50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ। ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਆਯੋਜਿਤ ‘ਦ੍ਰਿਸ਼ਟੀ ਪੰਜਾਬ’ ਦੇ ਇਸ 6ਵੇਂ ਸਾਲਾਨਾ ਸਮਾਗਮ ‘ਚ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਮੁੱਖ ਮਹਿਮਾਨ ਅਤੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ, ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਸਾਬਕਾ ਸੰਸਦ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਦ੍ਰਿਸ਼ਟੀ ਪੰਜਾਬ ਦੇ ਬਾਨੀ ਸੰਸਥਾਪਕ ਜੋਗਿੰਦਰ ਗਰੇਵਾਲ (ਕੈਨੇਡਾ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਧਾਰੇ। ਦ੍ਰਿਸ਼ਟੀ ਪੰਜਾਬ ਦੇ ਮੁਖੀ ਹਰਮਿੰਦਰ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਦ੍ਰਿਸ਼ਟੀ ਐਵਾਰਡ ਹਾਸਿਲ ਕਰਨ ਵਾਲੇ 20 ਵਿਦਿਆਰਥੀਆਂ ‘ਚੋ 16 ਲੜਕੀਆਂ ਹਨ, ਜਿਨ੍ਹਾਂ ਨੇ ਅਕਾਦਮਿਕ ਸੈਸ਼ਨ 2015-16 ਅਤੇ 2016-17 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕ ਦੀ ਪ੍ਰੀਖਿਆ ‘ਚੋਂ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ। ਇਨ੍ਹਾਂ ਵਿਚੋਂ ਜਿਨ੍ਹਾਂ ਵਿਦਿਆਰਥੀਆਂ ਦੀ ਘਰੇਲੂ ਮਾਲੀ ਹਾਲਤ ਬੇਹੱਦ ਪਤਲੀ ਹੈ, ਉਨ੍ਹਾਂ ਦੀ ਅਗਲੀ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਲਈ ਦ੍ਰਿਸ਼ਟੀ ਪੰਜਾਬ ਨੇ ਮੈਰਿਟ ਦੇ ਆਧਾਰ ‘ਤੇ ਹੀ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਜਿਸ ਤਹਿਤ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੰਨਾਂਵਾਲਾ ਦੀ ਮਨਪ੍ਰੀਤ ਕੌਰ, ਮੂਨਕ ਤੋਂ ਪੂਜਾ ਵਰਮਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਦੇ ਸਰਕਾਰੀ ਸਕੂਲ ਦੀ ਨੇਹਾ ਚੌਧਰੀ, ਝੱਜੀ ਪਿੰਡ ਦੀ ਕਰਨ ਜੋਸ਼ੀ, ਮਨਹੋਤਾ ਪਿੰਡ ਦੀ ਅੰਚਲ ਬਾਲਾ, ਕਕਾਰੀ ਪਿੰਡ ਤੋਂ ਸਪਨਾ ਅਤੇ ਚੰਚਲ, ਬਠਿੰਡਾ ਜ਼ਿਲ੍ਹਾ ਦੇ ਪਿੰਡ ਭਾਈਰੂਪਾ ਦੇ ਸਰਕਾਰੀ ਸਕੂਲ ਤੋਂ ਪ੍ਰਦੀਪ ਕੌਰ, ਕੋਟਲੀ ਖ਼ੁਰਦ ਤੋਂ ਸ਼ਿਵ ਕੁਮਾਰ ਅਤੇ ਸੁਖਵਿੰਦਰ ਸਿੰਘ, ਪਿੰਡ ਘਣੀਆਂ ਤੋਂ ਸੁਮਨਪ੍ਰੀਤ ਕੌਰ, ਰੋਪੜ ਜ਼ਿਲ੍ਹੇ ਦੇ ਸਰਕਾਰੀ ਸਕੂਲ ਕਲਿੱਤਰਾਂ ਤੋਂ ਸੁਖਜੀਤ ਕੌਰ, ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਕੰਨਿਆਂ ਸਕੂਲ ਬਟਾਲਾ ਦੀ ਸ਼ਿਵਾਨੀ, ਮੋਗਾ ਜ਼ਿਲ੍ਹੇ ਦੇ ਸਰਕਾਰ ਸਕੂਲ ਕਾਲੀਆ ਤੋਂ ਮਹਿਮਾ ਅਤੇ ਘਲੌਟੀ ਤੋਂ ਗੁਰਪ੍ਰੀਤ ਕੌਰ, ਜਲੰਧਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਹਜ਼ਾਰਾ ਤੋਂ ਮੋਨਿਕਾ, ਲੁਧਿਆਣਾ ਦੇ ਸਰਕਾਰੀ ਸਕੂਲ ਕੋਟਲਾ ਦੇ ਗਗਨਦੀਪ ਸਿੰਘ, ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਚੀਮਾ ਜੋਧਪੁਰ ਦੇ ਜਗਦੀਪ ਸਿੰਘ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲੇ ਦੇ ਸਰਕਾਰੀ ਕੰਨਿਆ ਸਕੂਲ ਬੱਸੀ ਪਠਾਣਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਅੱਜ ਇੱਥੇ 50-50 ਹਜ਼ਾਰ ਰੁਪਏ ਦੇ ਨਕਦ ਇਨਾਮ, ਬੈਗ ਕਿੱਟ ਅਤੇ ਕਿਤਾਬ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਪਟਿਆਲਾ ਦੇ ਸਿਵਲ ਲਾਇਨਸ ਸਰਕਾਰੀ ਮਾਡਲ ਸਕੂਲ ਦੀ ਵਿਦਿਆਰਥਣ ਸਕੀਨਾ ਘਰ ਦੀਆਂ ਮਜਬੂਰੀਆਂ ਕਾਰਨ ਇਸ ਪ੍ਰੋਗਰਾਮ ਵਿਚ ਸ਼ਿਰਕਤ ਨਹੀਂ ਕਰ ਸਕੇ ਉਨ੍ਹਾਂ ਦਾ ਪੁਰਸਕਾਰ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਦ੍ਰਿਸ਼ਟੀ ਪੰਜਾਬ ਦੇ ਕੈਨੇਡਾ ਤੋਂ ਹੀ ਮੈਂਬਰ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਿਤ ਨੌਜਵਾਨ ਕਾਰੋਬਾਰੀ ਮਨੀਸ਼ ਸ਼ਰਮਾ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਚਲਾਏ ਜਾ ਰਹੀ ਸੋਸ਼ਲ ਵੈੱਲਫੇਅਰ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਚੁਣੇ ਗਏ ਬੇਹੱਦ ਗ਼ਰੀਬ ਪਰੰਤੂ ਪੜਾਈ ‘ਚ ਹੋਣਹਾਰ 6 ਵਿਦਿਆਰਥੀਆਂ ਲਸਾਰਾ ਦੇ ਨਿਖਲ, ਸੈਲਾ ਖੁਰਦ ਦੀ ਅੰਜੂ, ਲਸਾਰਾ ਜਗੀਆਂ ਦਾ ਅਕਸ਼ਿਤਾ, ਬੌਰਾ ਦੀ ਜੈ ਲਲੀਤਾ, ਆਦਮਵਾਲ ਦੀ ਰੀਤਿਕਾ ਅਤੇ ਸਲੇਮਪੁਰ ਪਿੰਡ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਨੂੰ 10-10 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।
ਲੇਖਕ, ਸ਼ਾਇਰ, ਉੱਘੇ ਪੱਤਰਕਾਰ ਅਤੇ ਦ੍ਰਿਸ਼ਟੀ ਪੰਜਾਬ ਦੇ ਕੈਨੇਡਾ ਤੋਂ ਪ੍ਰਤੀਨਿਧੀ ਜਸਵੀਰ ਸਿੰਘ ਸ਼ਮੀਲ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਇਹ ਪੂਰੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਕਦ ਪੁਰਸਕਾਰ ਹੈ। ਜਿਸ ਲਈ ਜੋਗਿੰਦਰ ਸਿੰਘ ਗਰੇਵਾਲ ਦਾ ਪਰਿਵਾਰ ਵਧਾਈ ਦਾ ਪਾਤਰ ਹੈ, ਜਿਨ੍ਹਾਂ 7 ਸਾਲ ਪਹਿਲਾਂ ਕੇਵਲ 5 ਬੱਚਿਆਂ ਤੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਘੋਸ਼ਣਾ ਕੀਤੀ ਕਿ ਅਗਲੇ ਸਾਲ ਤੋਂ ਦ੍ਰਿਸ਼ਟੀ ਪੰਜਾਬ (ਕੈਨੇਡਾ) ਪੰਜਾਬ ਅੰਦਰ ਵਾਤਾਵਰਨ ਅਤੇ ਪਸ਼ੂ-ਪੰਛੀ ਸੰਭਾਲਣ ਉੱਪਰ ਕੰਮ ਕਰ ਰਹੇ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣਾਉਣ ਲਈ ਹਾਲ ਹੀ ਦੌਰਾਨ ਰਿਲੀਜ਼ ਹੋਈ ਪੰਜਾਬ ਦੇ ਪੰਛੀ ਕਿਤਾਬ ਦੇ ਪੰਛੀ ਪ੍ਰੇਮੀ ਲੇਖਕ ਰਾਜਪਾਲ ਸਿੰਘ ਸਿੱਧੂ ਦੇ ਨਾਂ ‘ਤੇ ਇੱਕ ਐਵਾਰਡ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਭਾਜਪਾ ਦੇ ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ, ‘ਆਪ’ ਦੇ ਖਜਾਨਚੀ ਸੁਖਵਿੰਦਰ ਸੁੱਖੀ, ਦ੍ਰਿਸ਼ਟੀ ਪੰਜਾਬ ਦੇ ਮੈਂਬਰ ਜੋਤੀ ਗਰੇਵਾਲ, ਮਨੀਸ਼ ਸ਼ਰਮਾ, ਗੁਰਪ੍ਰੀਤ ਗਰੇਵਾਲ, ਮਨਦੀਪ ਹੁੰਦਲ, ਯਾਦਵਿੰਦਰ ਹੁੰਦਲ, ਵਿਕਾਸ ਸੈਦਾ, ਪ੍ਰਿੰਸੀਪਲ ਅਸ਼ੋਕ ਸੈਦਾ, ਸੀਮਾ ਸਿੰਘ ਕੈਲੇਫੋਰਨੀਆ, ਜਸਪਾਲ ਸਿੰਘ ਕੈਲੇਫੋਰਨੀਆ, ਕਿਰਪਾਲ ਪੰਨੂ, ਕਿਟੀ ਕੁਲਾਰ ਟਰਾਂਟੋ, ਐਡਵੋਕੇਟ ਕਿਰਨ, ਰਾਕੇਸ਼ ਸ਼ਰਮਾ, ਕੰਵਲਜੀਤ ਢੀਂਡਸਾ, ਰਾਜੇਸ਼ ਕਠਪਾਲੀਆ, ਖੁਸ਼ਹਾਲ ਲਾਲੀ, ਦੀਪਕ ਚਨਾਰਥਲ, ਮਨਜੀਤ ਸਿੰਘ ਸਿੱਧੂ, ਨਾਟਕਕਾਰ ਬਲਰਾਮ ਭਾਅ, ਸੈਮੂਅਲ ਜੌਨ, ਚਰਨ ਗਿੱਲ, ਰੁਪਿੰਦਰ ਸਿੰਘ ਗੋ-ਗਲੋਬਲ, ਸੱਤ ਰਿਸ਼ੀ ਪਬਲੀਕੇਸ਼ਨ ਵਲੋਂ ਬਲਦੇਵ ਸਿੰਘ ਝਾਜਲੀ, ਰਿਸ਼ਵ, ਦਿਗਵਿਜੈ ਧੰਜੂ, ਪਾਲ ਸਿੰਘ ਨੌਲੀ, ਜਸਵੀਰ ਸਿੰਘ ਸ਼ੇਤਰਾ, ਪ੍ਰਮੋਦ ਬਿੰਦਲ, ਸੁਭਾਸ਼ ਸ਼ਰਮਾ ਲਾਲੜੂ, ਪ੍ਰੈਸ ਕਲੱਬ ਦੇ ਸੈਕਟਰੀ ਜਨਰਲ ਸੌਰਭ ਦੁੱਗਲ ਅਤੇ ਰਮੇਸ਼ ਹਾਂਡਾ ਆਦਿ ਹਾਜਰ ਸਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …