ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਤੋਂ ਬਰਖਾਸਤ ਸੀਨੀਅਰ ਆਗੂ ਜਗਮੀਤ ਬਰਾੜ ਅਜੇ ਵੀ ਆਮ ਆਦਮੀ ਪਾਰਟੀ ਦੇ ਮੁਰੀਦ ਹਨ। ਉਨ੍ਹਾਂ ਨੇ ਅੱਜ ਫਿਰ ‘ਆਪ’ ਦੀ ਜੰਮ੍ਹ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਤਿਹਾਸ ਸਿਰਜਿਆ ਹੈ। ਇਸ ਲਈ ਉਹ ਅਜੇ ਵੀ ‘ਆਪ’ ਦੇ ਪ੍ਰਸੰਸਕ ਹਨ। ਬਰਾੜ ਨੇ ਕਿਹਾ ਕਿ ਪੰਜਾਬ ਕੋਲ ਇੱਕੋ ਸਿਆਸੀ ਬਦਲ ਆਮ ਆਦਮੀ ਪਾਰਟੀ ਹੈ।
ਜ਼ਿਕਰਯੋਗ ਬਰਾੜ ਨੇ ਕਾਂਗਰਸ ਵਿੱਚ ਰਹਿੰਦਿਆਂ ਵੀ ‘ਆਪ’ ਦੀ ਤਾਰੀਫ ਕੀਤੀ ਸੀ। ਇਸ ਲਈ ਇਹ ਕਿਆਸ ਲੱਗਦੇ ਰਹੇ ਹਨ ਕਿ ਬਰਾੜ ‘ਆਪ’ ਵਿੱਚ ਜਾਣਗੇ।
ਪਿਛਲੇ ਦਿਨੀਂ ‘ਆਪ’ ਆਗੂਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਪਾਰਟੀ ਵਿੱਚੋਂ ਕੱਢੇ ਲੀਡਰ ਨੂੰ ‘ਆਪ’ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਪਰ ਬਰਾੜ ਅਜੇ ਵੀ ‘ਆਪ’ ਦੇ ਸੋਹਲੇ ਗਾ ਰਹੇ ਹਨ।ਬਰਾੜ ਨੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਡਰੱਗ ਤਸਕਰਾਂ ਦੀ ਜ਼ਮੀਨ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਏ ਦੀ ਜਾਇਦਾਦ ਜ਼ਬਤ ਕਰਨੀ ਚਾਹੀਦੀ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਰਾੜ ਨੇ ਕਿਹਾ ਕਿ ਉਹ ਨਸ਼ਿਆਂ ਦਾ ਕੇਸ ਹਾਈਕੋਰਟ ਵਿੱਚ ਲੜ ਰਹੇ ਹਨ। ਉਹ ਨਸ਼ਿਆਂ ਦੇ ਸੌਦਾਗਰਾਂ ਨੂੰ ਸਜ਼ਾ ਦਵਾ ਕੇ ਹੀ ਦਮ ਲੈਣਗੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …