Breaking News
Home / ਪੰਜਾਬ / ਡੇਰਾ ਪ੍ਰੇਮੀਆਂ ਦੇ ਕਤਲ ਦੀ ‘ਜ਼ਿੰਮੇਵਾਰੀ’ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲੈਣ ਵਾਲਾ ਜਾਰੀ ਲੈਟਰ ਪੈਡ ਵਿਵਾਦਾਂ ‘ਚ

ਡੇਰਾ ਪ੍ਰੇਮੀਆਂ ਦੇ ਕਤਲ ਦੀ ‘ਜ਼ਿੰਮੇਵਾਰੀ’ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲੈਣ ਵਾਲਾ ਜਾਰੀ ਲੈਟਰ ਪੈਡ ਵਿਵਾਦਾਂ ‘ਚ

ਜਲੰਧਰ/ਬਿਊਰੋ ਨਿਊਜ਼
ਡੇਰਾ ਪ੍ਰੇਮੀਆਂ ਦੇ ਕਤਲ ਦੀ ‘ਜ਼ਿੰਮੇਵਾਰੀ’ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲੈਣ ਵਾਲਾ ਜਾਰੀ ਲੈਟਰ ਪੈਡ ਵਿਵਾਦਾਂ ‘ਚ ਘਿਰ ਗਿਆ ਹੈ। ਜ਼ਿਕਰਯੋਗ ਹੈ ਕਿ ਖੰਨਾ ਨੇੜਲੇ ਪਿੰਡ ਜਗੇੜਾ ਵਿੱਚ ਨਾਮ ਚਰਚਾ ਘਰ ਦੀ ਕੰਟੀਨ ਵਿੱਚ ਡੇਰਾ ਸਿਰਸਾ ਦੇ ਦੋ ਪ੍ਰੇਮੀਆਂ ਨੂੰ ਮਾਰੇ ਜਾਣ ਦੇ ਦਸ ਦਿਨਾਂ ਬਾਅਦ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਫੈਡਰੇਸ਼ਨ ਦੇ ਲੈਟਰਪੈਡ ‘ਤੇ ਕੁਝ ਅਖ਼ਬਾਰਾਂ ਨੂੰ ਜ਼ਿੰਮੇਵਾਰੀ ਲੈਣ ਵਾਲਾ ਇਹ ਪੱਤਰ ਈਮੇਲ ਕੀਤਾ ਗਿਆ ਹੈ, ਜਿਸ ‘ਤੇ ਫੈਡਰੇਸ਼ਨ ਦੇ ਕਨਵੀਨਰ ਜਸਮੀਤ ਸਿੰਘ ਦੇ ਦਸਤਖ਼ਤ ਹਨ। ਹਾਲਾਂਕਿ ਇਸ ਲੈਟਰਪੈਡ ‘ਤੇ ਕੋਈ ਪਤਾ ਜਾਂ ਫੋਨ ਨੰਬਰ ਨਹੀਂ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ”ਗੁਰੂ ਪੰਥ ਦੇ ਦੋਖੀ ਡੇਰਾ ਸੰਚਾਲਕਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸੋਧਾ ਲਾਉਣ ਦੀ ਸੇਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜੁਝਾਰੂ ਵਿੰਗ ਨੇ ਕੀਤੀ।” ਇਸ ਤੋਂ ਬਾਅਦ ਜਿੱਥੇ ਲੈਟਰਪੈਡ ਸ਼ੱਕੀ ਲੱਗ ਰਿਹਾ ਸੀ, ਉਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਹਾਂ ਪਰ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਹਾਮੀ ਨਹੀਂ। ਉਹਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇਸ ਮਾਮਲੇ ਤੋਂ ਵੱਖ ਕਰਦਿਆ ਕਿਹਾ ਕਿ ਇਸ ਸ਼ਰਾਰਤ ਪਿੱਛੇ ਅਸਲ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਸਾਹਮਣੇ ਲਿਆਵੇ।

Check Also

ਪੰਜਾਬ ’ਚ ਸੂਬਾ ਸਰਕਾਰ ਖਿਲਾਫ ਵੱਖ-ਵੱਖ ਥਾਈਂ ਪ੍ਰਦਰਸ਼ਨ

ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ …