3.6 C
Toronto
Thursday, November 6, 2025
spot_img
Homeਪੰਜਾਬਰਾਹੁਲ ਤੋਂ ਬਾਅਦ ਸੁਖਬੀਰ ਵੀ ਪੁੱਜੇ ਡੇਰਾ ਬਿਆਸ

ਰਾਹੁਲ ਤੋਂ ਬਾਅਦ ਸੁਖਬੀਰ ਵੀ ਪੁੱਜੇ ਡੇਰਾ ਬਿਆਸ

Sukhbir in Dera Beas copy copyਨਸ਼ਿਆਂ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਾ ਰਾਹੁਲ ਪੰਜਾਬ ਦਾ ਦੁਸ਼ਮਣ ਕਰਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਡੇਰਿਆਂ ਦੀਆਂ ਵੋਟਾਂ ਹਥਿਆਉਣ ਦੇ ਮੰਤਵ ਨਾਲ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਡੇਰਾ ਸਿਆਸਤ ਭਖ਼ ਗਈ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਬੀਤੇ ਦਿਨ ਡੇਰਾ ਰਾਧਾ ਸੁਆਮੀ, ਬਿਆਸ ਦਾ ਦੌਰਾ ਕਰਨ ਤੋਂ ਫ਼ੌਰੀ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਡੇਰਾ ਬਿਆਸ ਪਹੁੰਚ ਗਏ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮਜੀਠੀਆ ਦੀ ਪਤਨੀ ਵੀ ਸੀ। ਉਨ੍ਹਾਂ ਲਗਪਗ ਦੋ ਘੰਟੇ ਡੇਰੇ ਵਿਚ ਬਿਤਾਏ।ਗ਼ੌਰਤਲਬ ਹੈ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਵੀ ਲੰਮਾ ਸਮਾਂ ਡੇਰੇ ਵਿਚ ઠਬਿਤਾਇਆ ਸੀ। ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਡੇਰੇ ਦਾ ਦੌਰਾ ਕਰ ਚੁੱਕੇ ਹਨ। ਬਾਦਲ ਤੇ ਡੇਰਾ ਮੁਖੀ ਦੀ ਮੁਲਾਕਾਤ ਦੇ ਵੇਰਵੇ ਭਾਵੇਂ ਨਹੀਂ ਮਿਲੇ, ਪਰ ਗਾਂਧੀ ਦੇ ਦੌਰੇ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਕੀਤੇ ਇਸ ਦੌਰੇ ਨੂੰ ਸਿਆਸੀ ਹਲਕਿਆਂ ਵਿਚ ਅਹਿਮ ਦਸਿਆ ਜਾ ਰਿਹਾ ਹੈ। ਡੇਰਾ ਬਿਆਸ ਭਾਵੇਂ ਸਿਆਸਤ ਤੋਂ ਦੂਰ ਹੈ ਪਰ ਡੇਰੇ ਦਾ ਵੱਡਾ ਪ੍ਰਭਾਵ ਹੋਣ ਕਾਰਨ ਹਰੇਕ ਸਿਆਸੀ ਪਾਰਟੀ ਇਸ ਪ੍ਰਭਾਵ ਦਾ ਲਾਹਾ ਲੈਣਾ ਚਾਹੁੰਦੀ ਹੈ। ਮਜੀਠੀਆ ਦੀ ਪਤਨੀ ਦੀ ਡੇਰਾ ਮੁਖੀ ਨਾਲ ਰਿਸ਼ਤੇਦਾਰੀ ਵੀ ਹੈ।
ਉਪ ਮੁੱਖ ਮੰਤਰੀ ਨੇ ਡੇਰਾ ਬਿਆਸ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ। ਇਸ ਮੌਕੇ ਪੱਤਰਕਾਰਾਂ ਦੇ ਡੇਰਾ ਸਿਆਸਤ ਬਾਰੇ ਸਵਾਲ ਦਾ ਉਨ੍ਹਾਂ ਸਿੱਧਾ ਜਵਾਬ ਦੇਣ ਦੀ ਥਾਂ ਇਹੋ ਆਖਿਆ ਕਿ ਉਨ੍ਹਾਂ ਅਤੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਡੇਰਾ ‘ਵਿਕਾਸ’ ਹੀ ਹੈ। ਗਾਂਧੀ ਵਲੋਂ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਉਭਾਰੇ ਜਾਣ ਤੋਂ ਔਖੇ ਬਾਦਲ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਲਈ ‘ਬਦਨਾਮ’ ਕਰਨ ਵਾਲੇ ਰਾਹੁਲ ਗਾਂਧੀ ਸੂਬੇ ਦੇ ‘ਸਭ ਤੋਂ ਵੱਡੇ ਦੁਸ਼ਮਣ’ ਹਨ। ਉਨ੍ਹਾਂ ਕਿਹਾ ਕਿ ਜੇ ਰਾਹੁਲ ਗਾਂਧੀ ਨੂੰ ਲਗਦਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਭਿਆਨਕ ਹੈ ਤਾਂ ਉਹ ਪਹਿਲਾਂ ਯੂਥ ਕਾਂਗਰਸ ਨੇਤਾਵਾਂ ਦਾ ਡੋਪ ਟੈਸਟ ਕਰਵਾਉਣ।

RELATED ARTICLES
POPULAR POSTS