ਪੁਲਿਸ ਵਲੋਂ ਹੋਰ ਗੈਂਗਸਟਰਾਂ ਦੀ ਭਾਲ ਲਈ ਛਾਪੇਮਾਰੀ
ਰੂਪਨਗਰ/ਬਿਊਰੋ ਨਿਊਜ਼
ਰੂਪਨਗਰ ਦੀ ਪੁਲਿਸ ਨੇ ਪਹਿਲਵਾਨ ਗਰੁੱਪ ਸਰਹਿੰਦ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਗੈਂਗਸਟਰਾਂ ਵਿਚ ਨੀਲ ਕਮਲ ਉਰਫ ਬਿੱਲਾ ਵਾਸੀ ਖੰਨਾ ਜੋ ਕਿ ਕੌਮੀ ਪੱਧਰ ਦਾ ਵੇਟ ਲਿਫਟਰ ਹੈ, ਵਿਸ਼ਾਲ ਖੰਨਾ ਅਤੇ ਰਾਜਪੁਰਾ ਦਾ ਗੁਰਜੋਤ ਸ਼ਾਮਲ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲ, 22 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਰੂਪਨਗਰ ਦੇ ਐਸ ਐਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪਹਿਲਵਾਨ ਗਰੁੱਪ ਸਰਹਿੰਦ ਨਾਲ ਸਬੰਧਤ ਹਨ ਅਤੇ ਇਹ ਡਕੈਤੀ ਦੇ ਚਾਰ ਕੇਸਾਂ ਵਿਚ ਸ਼ਾਮਲ ਵੀ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਈ ਸਾਥੀ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਲੁਕੇ ਹੋਏ ਹਨ ਅਤੇ ਇੱਕ ਗੈਂਗਸਟਰ ਵਿਦੇਸ਼ ਵੀ ਭੱਜ ਗਿਆ ਹੈ। ਪੁਲਿਸ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਲਈ ਛਾਪੇਮਾਰੀ ਕਰ ਰਹੀ ਹੈ।
Check Also
ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਹੋਇਆ ਸ਼ੁਰੂ
ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ …