-11.1 C
Toronto
Saturday, January 24, 2026
spot_img
Homeਭਾਰਤਕਾਂਗਰਸ ਅਤੇ ਭਾਜਪਾ ਵਿਚਾਲੇ ਟਵਿੱਟਰ ਜੰਗ

ਕਾਂਗਰਸ ਅਤੇ ਭਾਜਪਾ ਵਿਚਾਲੇ ਟਵਿੱਟਰ ਜੰਗ

Image Courtesy :jagbani(punjabkesar)

ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਜਾਵੜੇਕਰ ਆਹਮੋ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਤੇ ਭਾਜਪਾ ਵਿਚਾਲੇ ਹੁਣ ਟਵਿੱਟਰ ਜੰਗ ਛਿੜ ਗਈ ਹੈ ਅਤੇ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਆਹਮੋ ਸਾਹਮਣੇ ਹਨ। ਰਾਜਸਥਾਨ ਵਿਚ ਸਿਆਸੀ ਘਮਾਸਾਣ ਦੇ ਚੱਲਦਿਆਂ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਰੋਨਾ ਕਾਲ ਵਿਚ ਮੋਦੀ ਸਰਕਾਰ ਦੀਆਂ 6 ਉਪਲਬਧੀਆਂ ਦੱਸੀਆਂ, ਜਿਨ੍ਹਾਂ ਵਿਚ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਡੇਗਣ ਅਤੇ ਰਾਜਸਥਾਨ ਵਿਚ ਅਜਿਹੀਆਂ ਹੀ ਕੋਸ਼ਿਸ਼ਾਂ ਕਰਨ ਦਾ ਜ਼ਿਕਰ ਕੀਤਾ ਹੈ। ਉਧਰ ਦੂਜੇ ਪਾਸੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਨੂੰ ਉਸੇ ਅੰਦਾਜ਼ ਵਿਚ ਜਵਾਬ ਦਿੱਤਾ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਫਰਵਰੀ ਮਹੀਨੇ ਸ਼ਾਹੀਨ ਬਾਗ ਦੀ ਘਟਨਾ ਅਤੇ ਦੰਗੇ ਤੁਹਾਡੀਆਂ ਉਪਲਬਧੀਆਂ ਰਹੀਆਂ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਜੋਤੀ ਸਿੰਧੀਆ ਨੇ ਤੁਹਾਡਾ ਸਾਥ ਛੱਡ ਦਿੱਤਾ। ਰਾਹੁਲ ਨੇ ਮੋਦੀ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਗਿਣਵਾਈਆਂ ਉਨ੍ਹਾਂ ਵਿਚ ਪਹਿਲੀ ਫਰਵਰੀ ਮਹੀਨੇ ਨਮਸਤੇ ਟਰੰਪ, ਦੂਜੀ ਮਾਰਚ ਮਹੀਨੇ ਮੱਧ ਪ੍ਰਦੇਸ਼ ਦੀ ਸਰਕਾਰ ਡੇਗੀ, ਤੀਜੀ ਅਪ੍ਰੈਲ ਵਿਚ ਮੋਮਬੱਤੀ ਮਾਰਚ, ਚੌਥੀ ਮਈ ‘ਚ ਸਰਕਾਰ ਦੀ 6ਵੀਂ ਵਰ੍ਹੇਗੰਢ, ਪੰਜਵੀਂ ਜੂਨ ‘ਚ ਬਿਹਾਰ ਵਿਚ ਵਰਚੂਅਲ ਰੈਲੀ ਅਤੇ ਛੇਵੀ ਜੁਲਾਈ ਵਿਚ ਰਾਜਸਥਾਨ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਹਨ।

RELATED ARTICLES
POPULAR POSTS