16 C
Toronto
Sunday, October 5, 2025
spot_img
Homeਭਾਰਤਟੈਕਸਾਸ ਵਿਚ ਭਾਰਤੀ ਮਹਿਲਾਵਾਂ ’ਤੇ ਨਸਲੀ ਹਮਲਾ

ਟੈਕਸਾਸ ਵਿਚ ਭਾਰਤੀ ਮਹਿਲਾਵਾਂ ’ਤੇ ਨਸਲੀ ਹਮਲਾ

ਮੈਕਸੀਕਨ-ਅਮਰੀਕੀ ਮੂਲ ਦੀ ਮਹਿਲਾ ਨੇ ਭਾਰਤੀ ਮਹਿਲਾ ਦੇ ਥੱਪੜ ਵੀ ਮਾਰਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਟੈਕਸਾਸ ਵਿਚ ਭਾਰਤੀ-ਅਮਰੀਕੀ ਮਹਿਲਾਵਾਂ ’ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਟੈਕਸਾਸ ਦੇ ਡਲਾਸ ਦੇ ਇਕ ਪਾਰਕਿੰਗ ਦੀ ਹੈ, ਜਿੱਥੇ ਚਾਰ ਮਹਿਲਾਵਾਂ ਭਾਰਤੀ ਲਹਿਜ਼ੇ ਵਿਚ ਗੱਲਾਂ ਕਰ ਰਹੀਆਂ ਸਨ ਅਤੇ ਉਸੇ ਸਮੇਂ ਮੈਕਸੀਕਨ-ਅਮਰੀਕੀ ਮੂਲ ਦੀ ਇਕ ਮਹਿਲਾ ਨੇ ਇਨ੍ਹਾਂ ਭਾਰਤੀ ਮਹਿਲਾਵਾਂ ’ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਾਲਾਂ ਵੀ ਕੱਢ ਦਿੱਤੀਆਂ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਮੈਕਸੀਕਨ-ਅਮਰੀਕਨ ਮੂਲ ਦੀ ਮਹਿਲਾ ਨੇ ਭਾਰਤੀ ਮਹਿਲਾ ਦੇ ਥੱਪੜ ਵੀ ਮਾਰਿਆ। ਜ਼ਿਕਰਯੋਗ ਹੈ ਕਿ ਇਹ ਘਟਨਾ ਲੰਘੀ 24 ਅਗਸਤ ਦੀ ਹੈ ਅਤੇ ਆਰੋਪੀ ਮਹਿਲਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮਹਿਲਾਵਾਂ ਵਿਚੋਂ ਇਕ ਨੇ ਇਸ ਘਟਨਾ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ। ਆਰੋਪੀ ਮਹਿਲਾ ਭਾਰਤੀ ਮਹਿਲਾਵਾਂ ਨੂੰ ਕਹਿ ਰਹੀ ਹੈ ਕਿ ਮੈਨੂੰ ਭਾਰਤੀਆਂ ਨਾਲ ਨਫਰਤ ਹੈ ਅਤੇ ਇਸ ਦੇਸ਼ ਵਿਚ ਤੁਸੀਂ ਲੋਕ ਭਰੇ ਪਏ ਹੋ। ਉਹ ਮਹਿਲਾ ਇਹ ਵੀ ਕਹਿ ਰਹੀ ਹੈ ਕਿ ਤੁਹਾਡੇ ਵਰਗੇ ਲੋਕਾਂ ਕਰਕੇ ਹੀ ਇਹ ਦੇਸ਼ ਬਰਬਾਦ ਹੋ ਰਿਹਾ ਹੈ। ਤੁਸੀਂ ਭਾਰਤ ਵਾਪਸ ਚਲੇ ਜਾਓ ਅਤੇ ਇਸ ਦੇਸ਼ ਨੂੰ ਤੁਹਾਡੀ ਜ਼ਰੂਰਤ ਨਹੀਂ ਹੈ।

RELATED ARTICLES
POPULAR POSTS