-1.9 C
Toronto
Sunday, December 7, 2025
spot_img
Homeਜੀ.ਟੀ.ਏ. ਨਿਊਜ਼ਪ੍ਰੈਸਟੋ ਕਾਰਡ ਅਗਲੇ ਹਫਤੇ ਤੋਂ ਹੋਵੇਗਾ ਸਸਤਾ

ਪ੍ਰੈਸਟੋ ਕਾਰਡ ਅਗਲੇ ਹਫਤੇ ਤੋਂ ਹੋਵੇਗਾ ਸਸਤਾ

ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਮੈਟਰੋਲਿੰਕਸ ਪ੍ਰੈਸਟੋਕਾਰਡ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ (ਜੀਟੀਐਚਏ) ਦੇ ਲੋਕਾਂ ਲਈ ਆਉਣਾ ਜਾਣਾ ਸੌਖਾ ਹੋ ਜਾਵੇਗਾ।
8 ਅਗਸਤ ਤੋਂ ਸ਼ੁਰੂ ਹੋ ਕੇ ਪ੍ਰੈਸਟੋ ਕਾਰਡ ਦੀ ਕੀਮਤ 4 ਡਾਲਰ ਕਰ ਦਿੱਤੀ ਜਾਵੇਗੀ, ਜੋ ਕਿ ਇਸ ਸਮੇਂ 6 ਡਾਲਰ ਹੈ। ਪ੍ਰੈਸਟੋ ਕਾਰਡ ਟਰਾਂਜਿਟ ਕਸਟਮਰ ਸਰਵਿਸ ਆਊਟਲੈੱਟਸ, ਸੌਪਰਜ਼ ਡਰੱਗ ਮਾਰਟ ਲੋਕੇਸਨਜ, ਫੇਅਰ ਵੈਂਡਿੰਗ ਮਸੀਨਾਂ ਤੇ ਟਿਕਟ ਵੈਂਡਿੰਗ ਮਸ਼ੀਨਾਂ ਉੱਤੇ ਉਪਲਬਧ ਹਨ। ਗੋ ਟਰਾਂਜਿਟ ਤੇ ਅੱਪ ਐਕਸਪ੍ਰੈੱਸ ਸਮੇਤ ਪ੍ਰੈਸਟੋ ਕਾਰਡਜ਼ ਦੀ ਵਰਤੋਂ ਜੀਟੀਐਚਏ ਤੇ ਓਟਵਾ ਵਿੱਚ ਕਈ ਟਰਾਂਜਿਟ ਏਜੰਸੀਆਂ ਦਾ ਕਿਰਾਇਆ ਦੇਣ ਲਈ ਕੀਤੀ ਜਾ ਸਕਦੀ ਹੈ। ਮੈਟਰੋ ਲਿੰਕਸ ਦੇ ਤਰਜਮਾਨ ਨੇ ਦੱਸਿਆ ਕਿ ਨਵਾਂ ਪ੍ਰੈਸਟੋ ਕਾਰਡ ਖਰੀਦਣ ਤੋਂ ਬਾਅਦ ਕਸਟਮਰਜ਼ ਉਸ ਵਿੱਚ ਪੈਸੇ ਪਵਾਉਣ ਤੋਂ ਪਹਿਲਾਂ ਅਕਾਊਂਟ ਬਣਾ ਸਕਦੇ ਹਨ। ਅਜਿਹਾ ਕਰਨ ਲਈ ਕਾਰਡ ਖਰੀਦਣ ਤੋਂ ਬਾਅਦ 24 ਘੰਟੇ ਦਾ ਸਮਾਂ ਲੱਗ ਸਕਦਾ ਹੈ। ਟਰਾਂਜਿਟ ਏਜੰਸੀ ਦੇ ਕੁੱਝ ਡਿਸਕਾਊਂਟ, ਜਿਹੜੇ ਯੂਥ, ਪੋਸਟ ਸੈਕੰਡਰੀ ਵਿਦਿਆਰਥੀਆਂ ਤੇ ਬਜ਼ੁਰਗਾਂ ਲਈ ਹੁੰਦੇ ਹਨ, ਉਹ ਪ੍ਰੈਸਟੋ ਕਾਰਡ ਨਾਲ ਹੀ ਮਿਲਦੇ ਹਨ।
ਇੱਕ ਸਾਲ ਪਹਿਲਾਂ ਮੈਟਰੋ ਲਿੰਕਸ ਨੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਟੈਪ ਕਰਕੇ ਅਦਾਇਗੀ ਕਰਨ ਦਾ ਬਦਲ ਵੀ ਪੇਸ ਕੀਤਾ ਸੀ। ਇਸ ਤਹਿਤ ਫਨ ਤੇ ਘੜੀ ਰਾਹੀਂ ਵੀ ਗੋ ਟਰਾਂਜਿਟ, ਅੱਪ ਐਕਸਪ੍ਰੈੱਸ ਤੇ 905 ਟਰਾਂਜਿਟ ਸਿਸਟਮਜ਼ ਦੀ ਫੀਸ ਦਿੱਤੀ ਜਾ ਸਕਦੀ ਸੀ। ਆਪਣੇ ਕ੍ਰੈਡਿਟ ਕਾਰਡ, ਜਿਹੜੇ ਮੋਬਾਇਲ ਵਾਲੇਟਸ ਨਾਲ ਜੁੜੇ ਹੁੰਦੇ ਹਨ, ਰਾਹੀਂ ਅਦਾਇਗੀ ਕਰਨ ਲਈ ਵੀ ਕਸਟਮਰਜ ਆਪਣਾ ਫੋਨ ਤੇ ਘੜੀ ਪ੍ਰੈਸਟੋ ਰੀਡਰ ਉੱਤੇ ਟੈਪ ਕਰ ਸਕਦੇ ਹਨ। ਮੈਟਰੋਲਿੰਕਸ ਦਾ ਕਹਿਣਾਂ ਹੈ ਕਿ ਉਹ ਜਲਦ ਹੀ ਸਮਾਰਟਫੋਨ ਵਾਲੈਟਸ ਵਿੱਚ ਪ੍ਰੈਸਟੋ ਕਾਰਡਜ਼ ਵਰਤਣ ਦਾ ਬਦਲ ਪੇਸ਼ ਕਰੇਗੀ।

RELATED ARTICLES
POPULAR POSTS