-11.3 C
Toronto
Wednesday, January 21, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਪਰਵਾਸੀ ਰੇਡੀਓ ਦੇ 18 ਸਾਲ
ਪਰਵਾਸੀ ਰੇਡੀਓ ਨੂੰ ਦਿਓ ਵਧਾਈ ਸਾਰੇ,
18 ਸਾਲਾਂ ਦਾ ਸਫ਼ਰ ਹੈ ਇਸਨੇ ਪਾਰ ਕੀਤਾ।
ਧੰਨਵਾਦ ਹੈ ਸਰੋਤਿਆਂ ਤੇ ਸਪੌਂਸਰਾਂ ਦਾ,
ਬਦੌਲਤ ਜਿਨਾਂ ਦੀ ਅਨੋਖ਼ਾ ਚਮਤਕਾਰ ਕੀਤਾ।
ਹੱਕ ਸੱਚ ਦੀ ਹਮੇਸ਼ਾਂ ਹੈ ਭਰੀ ਹਾਮੀਂ,
ਅੰਧਵਿਸ਼ਵਾਸ ਦਾ ਨਾ ਕਦੇ ਪ੍ਰਚਾਰ ਕੀਤਾ।
ਕਈ ਖੜ੍ਹੇ ਰਹੇ ਮੋਢੇ ਨਾਲ ਜੋੜ ਮੋਢਾ,
ਕਈਆਂ ਨੇ ਮਿੱਥ ਕੇ ਪਿੱਠ ਤੇ ਵਾਰ ਕੀਤਾ।
ਮਸਲੇ ਆਏ ਤੇ ਹੁੰਦੇ ਗਏ ਹੱਲ ਆਪੇ,
ਆਪਣੇ ਸੇਵਕਾਂ ਦਾ ਭਲਾ ਕਰਤਾਰ ਕੀਤਾ।
ਉਹੀਓ ਟਾਇਮ ਹੈ ਬਦਲਿਆ ਸਿਰਫ ਚੈਨਲ,
AM 960 ਨਾਲ ਹੁਣ ਪੱਕਾ ਇਕਰਾਰ ਕੀਤਾ।
‘ਸੈਣੀ’ ਦੀ ਟੀਮ ਨੂੰ Good Luck ਕਹਿਣ ਦੇ ਲਈ,
‘ਪਰਵਾਸੀ ਨਾਮਾਂ’ ਹੈ ‘ਬਲਵਿੰਦਰ’ ਤਿਆਰ ਕੀਤਾ।

ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

RELATED ARTICLES
POPULAR POSTS