Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

401 ਹਾਈਵੇ ਤੇ ਹਾਦਸਾ
ਹਾਈਵੇ 401 ਤੇ, ਵਿਟਬੀ ਦੇ ਨੇੜੇ-ਤੇੜੇ,
ਸ਼ਾਇਦ ਡਰਾਇਵਰ ਸੀ ਕੋਈ ਬੇ-ਧਿਆਨ ਹੋਇਆ ।
ਕਈ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ,
ਲੱਗ ਗਈ ਅੱਗ ਤੇ ਕਾਲਾ ਅਸਮਾਨ ਹੋਇਆ ।
ਮੱਚਦੇ ਭਾਂਬੜ ਤਾਂਈਂ ਤੱਕਿਆ ਸ਼ਹਿਰ ਸਾਰੇ,
ਕੋਈ ਡਰ ਗਿਆ ਤੇ ਕੋਈ ਸੀ ਹੈਰਾਨ ਹੋਇਆ ।
ਦੋ ਲੋਕਾਂ ਦੀ ਥਾਂ ‘ਤੇ ਹੀ ਮੌਤ ਹੋ ਗਈ,
ਆਦਮ ਖ਼ੌਰੇ ਕਿੰਨਾਂ ਓਥੇ ਲਹੂ-ਲੁਹਾਨ ਹੋਇਆ ।
ਰਾਤ ਦਾ ਬੰਦ ਹਾਈਵੇ, ਹਾਲੇ ਖੁੱਲ੍ਹਿਆ ਨਹੀਂ,
ਡਰਾਇਵਰ ਏਰੀਏ ਦਾ ਡਾਢਾ ਪ੍ਰੇਸ਼ਾਨ ਹੋਇਆ ।
ਲੀਡਰ ਕਰਨ ਵਾਅਦੇ ਬਣਾਵਾਂਗੇ ਹੋਰ ਸੜਕਾਂ,
ਪੂਰਾ ਲੋਕਾਂ ਦਾ ਨਾ ਕਦੇ ਅਰਮਾਨ ਹੋਇਆ ।
‘ਗਿੱਲ ਬਲਵਿੰਦਰਾ’ ਕਾਹਲੀ ਦੀ ਵੇਖ ਕੀਮਤ,
ਵਕਤ ਬਚਾਉਂਦਿਆਂ ਦਾ ਭਾਰੀ ਨੁਕਸਾਨ ਹੋਇਆ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …