26.1 C
Toronto
Tuesday, August 18, 2026
spot_img
HomeਕੈਨੇਡਾFrontਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ

ਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ

ਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ

ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਿਆ ਸੀ ਇਹ ਪਰਿਵਾਰ

ਅੰਮਿ੍ਰਤਸਰ/ਬਿਊਰੋ ਨਿਊਜ਼

ਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ

ਭਾਰਤੀ ਸਿੱਖ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਿਆ ਹੋਇਆ ਸੀ ਅਤੇ ਉਥੇ ਉਸ ਪਰਿਵਾਰ ਨਾਲ ਲੁੱਟ-ਖੋਹ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਿੱਖ ਪਰਿਵਾਰ ਨਾਲ ਲਾਹੌਰ ਵਿਚ ਲੁੱਟ ਹੋਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਲੁੱਟ ਖੋਹ ਕਰਨ ਵਾਲੇ ਵਿਅਕਤੀ ਪੁਲਿਸ ਵਰਦੀ ਸਨ, ਜਿਨ੍ਹਾਂ ਨੇ ਇਸ ਸਿੱਖ ਪਰਿਵਾਰ ਕੋਲੋਂ ਭਾਰਤੀ ਕਰੰਸੀ ਦੇ ਢਾਈ ਲੱਖ ਰੁਪਏ ਅਤੇ ਪਾਕਿਸਤਾਨੀ ਕਰੰਸੀ ਦੇ ਡੇਢ ਲੱਖ ਰੁਪਏ ਲੁੱਟੇ ਹਨ। ਪਾਕਿਸਤਾਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ’ਚ ਸਿੱਖ ਪਰਿਵਾਰ ਨਾਲ ਹੋਈ ਇਸ ਲੁੱਟ ਖੋਹ ਦੀ ਘਟਨਾ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਸਿੱਖ ਪਰਿਵਾਰ ਲਾਹੌਰ ਵਿਚ ਖਰੀਦਦਾਰੀ ਕਰਨ ਲਈ ਪਹੁੰਚਿਆ ਸੀ, ਜਿੱਥੇ ਉਨ੍ਹਾਂ ਨਾਲ ਲੁੱਟ ਖੋਹ ਹੋ ਗਈ।

RELATED ARTICLES
POPULAR POSTS