21 C
Toronto
Friday, June 12, 2026
spot_img
HomeਕੈਨੇਡਾFrontਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਪੰਜਾਬ ਸਰਕਾਰ ਦੇ ਨੋਟਿਸ ਦਾ ਦਿੱਤਾ...

ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਪੰਜਾਬ ਸਰਕਾਰ ਦੇ ਨੋਟਿਸ ਦਾ ਦਿੱਤਾ ਜਵਾਬ

ਕਿਹਾ : ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰ ਲਵੇ, ਮੈਂ ਨੌਕਰੀ ’ਤੇ ਨਹੀਂ ਪਰਤਾਂਗੀ


ਚੰਡੀਗੜ੍ਹ/ਬਿਊਰੋ ਨਿਊਜ਼ : ਬਠਿੰਡਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਆਈਏਐਸ ਅਫ਼ਸਰ ਪਰਮਪਾਲ ਕੌਰ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਆਪਣੇ ਜਵਾਬ ’ਚ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ ਕਰ ਲਵੇ ਪ੍ਰੰਤੂ ਮੈਂ ਨੌਕਰੀ ’ਤੇ ਵਾਪਸ ਨਹੀਂ ਪਰਤਾਂਗੀ, ਕਿਉਂਕਿ ਮੈਂ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੀ ਹਾਂ ਅਤੇ ਕੇਂਦਰ ਸਰਕਾਰ ਨੇ ਮੇਰਾ ਅਸਤੀਫ਼ਾ ਮਨਜੂਰ ਕਰ ਲਿਆ ਹੈ। ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਨੋਟਿਸ ਦਾ ਮੇਰੇ ਚੋਣ ਲੜਨ ਦੇ ਫੈਸਲੇ ’ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਮੈਂ ਆਪਣਾ ਨਾਮਜ਼ਦਗੀ ਪੱਤਰ ਹਰ ਹਾਲਤ ਵਿਚ ਦਾਖਲ ਕਰਾਂਗੀ। ਉਨ੍ਹਾਂ ਅੱਗੇ ਲਿਖਿਆ ਕਿ ਮੈਂ ਆਪਣੀ ਮਾਤਾ ਨਾਲ ਬਠਿੰਡਾ ਵਿਚ ਰਹਿਣਾ ਚਾਹੁੰਦੀ ਹੈ, ਜਿਸ ਕਰਕੇ ਮੈਂ ਨੌਕਰੀ ਤੋਂ ਤਿਆਗ ਪੱਤਰ ਦਿੱਤਾ।

RELATED ARTICLES
POPULAR POSTS