Breaking News
Home / ਕੈਨੇਡਾ / Front / ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੱਸਿਆ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੱਸਿਆ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੱਸਿਆ
ਜ਼ਹਿਰ ਕਾਰਨ ਸਰੀਰ ’ਤੇ ਆਈ ਸੋਜ, ਸਥਿਤੀ ਨਾਰਮਲ

ਰੋਪੜ/ਬਿਊਰੋ ਨਿਊਜ਼ : ਪੰਜਾਬ ਦੇ 7 ਜ਼ਿਲ੍ਹਿਆਂ ਦੇ 89 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਤੋਂ ਬਾਅਦ ਇਹ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਹੜ੍ਹਾਂ ਦਾ ਜ਼ਿਆਦਾ ਅਸਰ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਅੰਮਿ੍ਰਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਗੁਰਦਾਸਪੁਰ ’ਚ ਹੋਇਆ। ਹੜ੍ਹਾਂ ਦੌਰਾਨ ਦਰਿਆਵਾਂ ’ਚ ਵਹਿਣ ਦੇ ਚਲਦਿਆਂ ਕਈ ਮੌਤਾਂ ਵੀ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ’ਚ ਦਰਿਆਵਾਂ ਅਤੇ ਨਹਿਰਾਂ ’ਚ ਨਹਾਉਣ ’ਤੇ ਪੂਰਨ ਰੂਪ ਵਿਚ ਪਾਬੰਦੀ ਲਗਾ ਦਿੱਤੀ ਗਈ ਹੈ। ਉਧਰ ਰੋਪੜ ’ਚ ਹੜ੍ਹਾਂ ਤੋਂ ਬਾਅਦ ਰਾਹਤ ਕਾਰਜਾਂ ਵਿਚ ਜੁਟੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਕੱਟ ਲਿਆ। ਹਰਜੋਤ ਸਿੰਘ ਬੈਂਸ ਵੱਲੋਂ ਖੁਦ ਇਹ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਰਾਹਤ ਕਾਰਜ ਦੌਰਾਨ ਪੈਰ ’ਤੇ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ। ਜ਼ਹਿਰ ਕਾਰਨ ਸਰੀਰ ’ਤੇ ਸੋਜ ਆ ਗਈ ਪ੍ਰੰਤੂ ਹਰਜੋਤ ਸਿੰਘ ਬੈਂਸ ਦੀ ਸਿਹਤ ਵਿਚ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਦੇ ਸਾਰੇ ਟੈਸਟ ਨੌਰਮਲ ਆਏ ਹਨ। ਬਿਆਸ ਨਦੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਟੇਰਕੀਆਣ ਪਿੰਡ ਦੇ ਕੋਲ ਕਾਈ ਵੇਈਂ ’ਚ 25 ਮੱਝਾਂ ਡੁੱਬ ਗਈਆਂ। ਫਿਰੋਜ਼ਪੁਰ ਦੇ ਫਤਹੇਵਾਲਾ ਦੇ 3 ਨੌਜਵਾਨ ਪਾਣੀ ’ਚ ਰੁੜ ਗਏ ਜਿਨ੍ਹਾਂ ਵਿਚੋਂ 2 ਨੂੰ ਬਚਾਅ ਲਿਆ ਗਿਆ ਹੈ ਜਦਕਿ ਇਕ ਨੌਜਵਾਨ ਹਰਪ੍ਰੀਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ ਜਦਕਿ ਫਿਰੋਜ਼ਪੁਰ ਦੇ ਪਿੰਡ ਫੱਤੇਵਾਲਾ ਤੋਂ ਹੜ੍ਹ ਦੇ ਪਾਣੀ ਵਿਚ ਇਕ ਬੱਚੇ ਦੇ ਡੁੱਬਣ ਦੀ ਵੀ ਖਬਰ ਪ੍ਰਾਪਤ ਹੋਈ ਹੈ।

Check Also

ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਹੋਈ ਸਮਾਪਤੀ

ਰਾਜਪਾਲ ਕਟਾਰੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …