-4.7 C
Toronto
Wednesday, December 3, 2025
spot_img
Homeਪੰਜਾਬਜਲੰਧਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ

ਜਲੰਧਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ

ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗਿ੍ਰਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਹਥਿਆਰਾਂ ਸਮੇਤ ਗੈਂਗਸਟਰ ਪਿੰਦਾ ਨਿਹਾਲੂਵਾਲਾ ਗੈਂਗ ਦੇ 19 ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ। ਇਨ੍ਹਾਂ ਵਿਚ 13 ਸ਼ੂਟਰ ਸ਼ਾਮਲ ਹਨ। ਗਿ੍ਰਫ਼ਤਾਰ ਕੀਤੇ ਗਏ 19 ਗੈਂਗਸਟਰਾਂ ਕੋਲੋਂ 11 ਹਥਿਆਰਾਂ ਸਮੇਤ ਦੋ ਗੱਡੀਆਂ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਧਿਆਨ ਰਹੇ ਕਿ ਗਿ੍ਰਫ਼ਤਾਰ ਕੀਤਾ ਗਿਆ ਪਲਵਿੰਦਰ ਸਿੰਘ ਪਿੰਦਾ ਉਰਫ ਨਿਹਾਲੂਵਾਲਾ ਉਹ ਨੌਜਵਾਨ ਹੈ, ਜਿਸ ਨੇ 27 ਨਵੰਬਰ 2016 ਨੂੰ ਪੰਜਾਬ ਦੀ ਹਾਈ ਪ੍ਰੋਫਾਈਲ ਨਾਭਾ ਜੇਲ੍ਹ ’ਚ ਦਿਨ-ਦਿਹਾੜੇ ਗੋਲੀਆਂ ਚਲਾ ਕੇ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰਾਂ ਨੂੰ ਭਜਾਇਆ ਸੀ। ਪੁਲਿਸ ਵੱਲੋਂ ਇਸ ਕਾਂਡ ਦੇ ਮਾਸਟਰ ਮਾਈਂਡ ਦੱਸੇ ਜਾਂਦੇ ਪਿੰਦਾ ਦਾ ਪਿੰਡ ਨਿਹਾਲੂਵਾਲਾ ਜ਼ਿਲ੍ਹਾ ਜਲੰਧਰ ਹੁਣ ਚਰਚਾ ਵਿਚ ਹੈ। ਪਿੰਦਾ ਨੂੰ ਜੇਲ੍ਹ ਬਰੇਕ ਕਾਂਡ ਤੋਂ ਬਾਅਦ ਉਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਸੀ। ਗਿ੍ਰਫ਼ਤਾਰ ਕੀਤੇ ਗਏ ਇਸ ਗੈਂਗ ਵੱਲੋਂ ਪੰਜਾਬ ਵਿਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ ਜਾਣਾ ਸੀ ਪ੍ਰੰਤੂ ਪੰਜਾਬ ਪੁਲਿਸ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

 

RELATED ARTICLES
POPULAR POSTS