19.7 C
Toronto
Tuesday, July 21, 2026
spot_img
Homeਪੰਜਾਬਅੰਮ੍ਰਿਤਸਰ 'ਚੋਂ ਪੰਜ ਕਰੋੜ ਰੁਪਏ ਦੀ ਹੋਰ ਹੈਰੋਇਨ ਬਰਾਮਦ

ਅੰਮ੍ਰਿਤਸਰ ‘ਚੋਂ ਪੰਜ ਕਰੋੜ ਰੁਪਏ ਦੀ ਹੋਰ ਹੈਰੋਇਨ ਬਰਾਮਦ

ਹੁਣ ਅੰਕੁਸ਼ ਦੇ ਘਰੋਂ ਬਰਾਮਦ ਹੋਈ ਹੈਰੋਇਨ ਅਤੇ ਕੈਮੀਕਲ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ‘ਚ ਹੈਰੋਇਨ ਦੀ ਫੈਕਟਰੀ ਦਾ ਪਰਦਾਫਾਸ਼ ਕਰਨ ਦੇ ਮਾਮਲੇ ‘ਚ ਨਸ਼ਿਆਂ ਵਿਰੁੱਧ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਐੱਸ. ਟੀ. ਐੱਫ. ਵਲੋਂ ਅੱਜ ਜਦੋਂ ਮਾਮਲੇ ਦੇ ਦੋਸ਼ੀ ਅੰਕੁਸ਼ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਐੱਸ. ਟੀ. ਐੱਫ. ਵਲੋਂ ਫਿਲਹਾਲ ਅੰਕੁਸ਼ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਹੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚੋਂ ਅਕਾਲੀ ਆਗੂ ਦੀ ਕੋਠੀ ਵਿਚੋਂ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਅਤੇ ਉਸ ਮਾਮਲੇ ਦਾ ਮੁੱਖ ਆਰੋਪੀ ਅੰਕੁਸ਼ ਹੀ ਸੀ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜਿਹੜੇ ਵੀ ਦੋਸ਼ੀ ਪਾਏ ਗਏ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

RELATED ARTICLES
POPULAR POSTS