-5 C
Toronto
Wednesday, December 3, 2025
spot_img
Homeਪੰਜਾਬਲਾਲ ਬੱਤੀ ਕਲਚਰ ਖਤਮ ਕਰਨ ਲਈ ਦੂਜੇ ਸੂਬਿਆਂ 'ਚ ਵੀ ਉਠਣ ਲੱਗੀ...

ਲਾਲ ਬੱਤੀ ਕਲਚਰ ਖਤਮ ਕਰਨ ਲਈ ਦੂਜੇ ਸੂਬਿਆਂ ‘ਚ ਵੀ ਉਠਣ ਲੱਗੀ ਆਵਾਜ਼

ਯੂਪੀ ਸਰਕਾਰ ਨੇ ਵੀ ਇਸ ਨੂੰ ਅਪਣਾਇਆ ਤੇ ਬਿਹਾਰ ਸਰਕਾਰ ‘ਚ ਚੱਲੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਲਾਲ ਬੱਤੀ ਕਲਚਰ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਪਹਿਲ ਪੂਰੇ ਦੇਸ਼ ਵਿੱਚ ਫੈਲਣ ਲੱਗੀ ਹੈ। ਇਸ ਸ਼ਲਾਘਾਯੋਗ ਕਦਮ ਦੀ ਤਰਜ਼ ‘ਤੇ ਚੱਲਦਿਆਂ ਉੱਤਰ ਪ੍ਰਦੇਸ਼ ਦੀ ਨਵੀਂ ਸਰਕਾਰ ਨੇ ਵੀ ਇਸ ਨੂੰ ਅਪਣਾਇਆ ਤੇ ਹੁਣ ਬਿਹਾਰ ਵਿੱਚ ਵੀ ਲਾਲ ਬੱਤੀ ਕਲਚਰ ਖਤਮ ਕਰਨ ਦੀ ਮੰਗ ਉੱਠਣ ਲੱਗੀ ਹੈ।
ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਨੇ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀਆਂ ਹਟਾਉਣ ਦੀ ਮੰਗ ਕੀਤੀ ਹੈ। ਇਸ ਮੰਗ ਦੇ ਨਾਲ ਹੀ ਬਹਿਸ ਵੀ ਸ਼ੁਰੂ ਹੋ ਗਈ ਹੈ। ਭਾਜਪਾ ਆਗੂ ਸੁਸ਼ੀਲ ਮੋਦੀ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ ਜਦਕਿ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਤਾਂ ਆਪਣੇ ਵੱਲੋਂ ਲਾਲ ਬੱਤੀ ਦਾ ਇਸਤੇਮਾਲ ਨਾ ਕੀਤੇ ਜਾਣ ਦੀ ਸਫਾਈ ਦੇਣ ਲੱਗੇ ਹਨ।

RELATED ARTICLES
POPULAR POSTS