27.2 C
Toronto
Sunday, October 5, 2025
spot_img
Homeਪੰਜਾਬਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੇ ਮੁੱਖ ਮੰਤਰੀ ਦਫਤਰ ’ਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼)...

ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੇ ਮੁੱਖ ਮੰਤਰੀ ਦਫਤਰ ’ਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਦਾ ਅਹੁਦਾ ਸੰਭਾਲਿਆ

ਪੰਜਾਬ ’ਚ ਵੱਡੇ ਪੱਧਰ ’ਤੇ ਹੋ ਰਹੇ ਹਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ’ਚ ਫੇਰਬਦਲ
ਚੰਡੀਗੜ੍ਹ/ਬਿਊਰੋ ਨਿਊਜ਼
ਲੰਮਾ ਸਮਾਂ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਪੱਤਰਕਾਰੀ ਦੇ ਤਜਰਬੇ ਵਾਲੇ ਜਰਨਲਿਸਟ ਬਲਤੇਜ ਪੰਨੂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਫ਼ਤਰ ’ਚ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਨਿਯੁਕਤ ਕੀਤਾ ਗਿਆ ਹੈ। ਬਲਤੇਜ ਪੰਨੂ ਨੇ ਰਸਮੀ ਤੌਰ ’ਤੇ ਇਹ ਅਹੁਦਾ ਸੰਭਾਲ ਵੀ ਲਿਆ ਹੈ। ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਰਿਲੇਸ਼ਨਜ਼ ਸਬੰਧੀ ਕੰਮਕਾਜ ਦੇਖਣਗੇ। ਬਲਤੇਜ ਪੰਨੂ ਸੀਨੀਅਰ ਜਰਨਲਿਸਟ ਦੇ ਨਾਲ ਨਾਲ ਸੋਸ਼ਲ ਐਕਟਿਵਿਸਟ ਵੀ ਹਨ ਅਤੇ ਉਹ ਬਹੁਤ ਸਾਰੇ ਸਮਾਜਿਕ ਮੁੱਦਿਆਂ ਪ੍ਰਤੀ ਨਿੱਜੀ ਤੌਰ ’ਤੇ ਸਰਗਰਮ ਵੀ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚ ਵੱਡੇ ਫੇਰਬਦਲ ਕਰ ਰਹੀ ਹੈ।

 

RELATED ARTICLES
POPULAR POSTS