ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਟੋਰਾਂਟੋ ਵਿਚ ਆਸਮਾਨ ਵਿਚ ਕੜਕਦੀ ਹੋਈ ਬਿਜਲੀ ਦਾ ਸ਼ਾਨਦਾਰ ਨਜ਼ਾਰਾ ਕੈਮਰੇ ਵਿਚ ਕੈਦ ਹੋਇਆ ਹੈ। ਮੰਗਲਵਾਰ ਨੂੰ ਟੋਰਾਂਟੋ ਦੇ ਆਸਮਾਨ ਵਿਚ ਬਿਜਲੀ ਕੜਕੀ ਤਾਂ ਲੋਕ ਸਹਿਮ ਗਏ।
ਦਿਨ ਭਰ ਦੇ ਖਰਾਬ ਮੌਸਮ ਤੋਂ ਬਾਅਦ ਰਾਤ ਨੂੰ ਆਸਮਾਨ ਵਿਚ ਚਮਕਦੀ ਇਸ ‘ਚਾਂਦੀ ਦੀ ਤਾਰ’ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।ਇੱਥੇ 10 ਮਿਲੀਮੀਟਰ ਤੱਕ ਮੀਂਹ ਵੀ ਪਿਆ। ਮੰਗਲਵਾਰ ਤੋਂ ਬਾਅਦ ਬੁੱਧਵਾਰ ਨੂੰ ਵੀ ਮੀਂਹ ਪਿਆ ਅਤੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੀ ਮੌਸਮ ਅਜਿਹਾ ਰਹਿਣ ਦੀ ਹੀ ਉਮੀਦ ਹੈ। ਸ਼ਨੀਵਾਰ ਨੂੰ ਮੀਂਹ ਦੇ ਰੁਕਣ ਤੋਂ ਬਾਅਦ ਇਸ ਮੌਸਮ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਟੋਰਾਂਟੋ ‘ਚ ਕੈਮਰੇ ‘ਚ ਕੈਦ ਹੋਇਆ ਸ਼ਾਨਦਾਰ ਕੁਦਰਤੀ ਨਜ਼ਾਰਾ
RELATED ARTICLES