ਸ਼ਮੀਲ ਜਸਵੀਰ ਨੇ ਆਪਣੀ ਕਾਵਿ-ਪੁਸਤਕ ‘ਤੇਗ਼’ ਬਾਰੇ ਜਾਣਕਾਰੀ ਦਿੱਤੀ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣੀ ਇਸ ਮਹੀਨੇ ਦੀ ਇਕੱਤਰਤਾ ਵਿੱਚ ਸ਼ਾਨਦਾਰ ‘ਸਾਵਣ ਕਵੀ-ਦਰਬਾਰ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਵੀਆਂ/ਕਵਿੱਤਰੀਆਂ ਤੇ ਗਾਇਕਾਂ ਵੱਲੋਂ ਸਮਾਗ਼ਮ ਵਿੱਚ ਸਾਵਣ ਮਹੀਨੇ ਨਾਲ ਜੁੜੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਸੰਜੀਦਾ ਤੇ ਭਾਵਨਾਤਮਿਕ ਕਵੀ ਸ਼ਮੀਲ ਜਸਵੀਰ ਵੱਲੋਂ ਸਰੋਤਿਆਂ ਨਾਲ ਆਪਣੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਤੇਗ਼’ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਨ÷ ਾਂ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਵੀ ਪੜ÷ ਕੇ ਸੁਣਾਈਆਂ। ਇਸ ਸਮੇਂ ਪ੍ਰਧਾਨਗੀ-ਮੰਡਲ ਵਿੱਚ ਉਨ÷ ਾਂ ਦੇ ਨਾਲ ਗੁਰੂ ਨਾਨਕ ਕਾਲਜ ਫਗਵਾੜਾ ਦੇ ਸੇਵਾ-ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਗੰਡਮ, ਗੁਰੂ ਨਾਨਕ ਖਾਲਸਾ ਕਾਲਜ ਸਿੱਧਵਾਂ ਦੀ ਪ੍ਰਿੰਸੀਪਲ (ਡਾ.) ਰਾਜਵਿੰਦਰ ਕੌਰ ਹੁੰਦਲ, ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸੁਸ਼ੋਭਿਤ ਸਨ।
ਸਭਾ ਦੇ ਮੁੱਢਲੇ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ-ਆਇਆਂ’ ਕਹਿਣ ਤੋਂ ਬਾਅਦ ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਇਸ ਸੰਸਾਰ ਨੂੰ ਸਦੀਵੀ-ਵਿਛੋੜਾ ਦੇ ਗਏ 114 ਸਾਲਾ ਮੈਰਾਥਨ ਦੌੜਾਕ ਫ਼ੌਜਾ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੇਵਾ-ਮੁਕਤ ਕੀਟ-ਵਿਗਿਆਨੀ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਬਲਜਿੰਦਰ ਸਿੰਘ ਸੇਖੋਂ ਜੋ ਲੰਮੇਂ ਸਮੇਂ ਤੋਂ ਕੈਨੇਡਾ ਦੀ ਤਰਕਸ਼ੀਲ ਸੋਸਾਇਟੀ ਨਾਲ ਲਗਾਤਾਰ ਸਰਗ਼ਰਮ ਰਹੇ, ਨੂੰ ਭਾਵ-ਭਿੰਨੀ ਸ਼ਰਧਾਜਲੀ ਭੇਂਟ ਕੀਤੀ ਗਈ ਤੇ ਉਨ÷ ਾਂ ਦੇ ਸਤਿਕਾਰ ਵਿੱਚ ਖੜੇ ਹੋ ਕੇ ਹਾਜ਼ਰੀਨ ਵੱਲੋਂ ਇੱਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਉਪਰੰਤ, ਮੰਚ-ਸੰਚਾਲਕ ਤਲਵਿੰਦਰ ਸਿੰਘ ਮੰਡ ਵੱਲੋਂ ਸ਼ਮੀਲ ਜਸਵੀਰ ਨੂੰ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ।
ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼ਮੀਲ ਨੇ ਦੱਸਿਆ ਕਿ ਉਨ÷ ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਫ਼ਲਸਫ਼ੇ ਤੇ ਮਹਾਨ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਇਸ ਪੁਸਤਕ ਵਿੱਚ ਉਨ÷ ਾਂ ਦੇ ‘ਸੰਤ-ਸਿਪਾਹੀ’ ਦੇ ਸਰੂਪ, ਚਰਿੱਤਰ ਅਤੇ ਸੰਕਲਪ ਨੂੰ ਸਾਹਮਣੇ ਰੱਖਦਿਆਂ ਹੋਇਆਂ ‘ਤੇਗ਼’ ਜੋ ਇੱਕ ਹਥਿਆਰ ਹੈ, ਨੂੰ ‘ਸੋਚ’ ਦੇ ਪ੍ਰਤੀਕ ਵਜੋਂ ਲਿਆ ਹੈ। ਉਨ÷ ਾਂ ਕਿਹਾ ਕਿ ਪ੍ਰਮਾਤਮਾ ਭਗਤੀ ਤੇ ਸ਼ਕਤੀ ਦੋਹਾਂ ਰੂਪਾਂ ਵਿੱਚ ਹੀ ਹਾਜ਼ਰ-ਨਾਜ਼ਰ ਹੈ। ਅੱਗੇ ਚੱਲ ਕੇ ਉਨ÷ ਾਂ ਕਿਹਾ ਕਿ ਸ਼ਾਂਤ ਹੋਣ ਦਾ ਮਤਲਬ ਕਮਜ਼ੋਰ ਹੋਣਾ ਹਰਗਿਜ਼ ਨਹੀਂ ਹੈ, ਕਿਉਂਕਿ ਕਮਜ਼ੋਰ ਵਿਅੱਕਤੀ ਭਗਤੀ ਨਹੀਂ ਕਰ ਸਕਦਾ। ਖ਼ਾਲਸਾਈ ਜੀਵਨ-ਜਾਚ ਵਿੱਚ ਹਥਿਆਰ ਧਾਰਨ ਕਰਨਾ ਤੇਗ਼ (ਤਲਵਾਰ) ਦੇ ਇਸ ਪੱਖ ਨੂੰ ਬਾਖ਼ੂਬੀ ਦਰਸਾਉਂਦਾ ਹੈ। ਇਸ ਦੌਰਾਨ ਉਨ÷ ਾਂ ਨੇ ਆਪਣੀ ਪੁਸਤਕ ਵਿੱਚੋਂ ਕਵਿਤਾਵਾਂ ‘ਕਰੁਣਾ ਵਾਰ’, ‘ਧਰਮ’, ‘ਸੁਪਨਾ’ ਤੇ ‘ਖ਼ਬਰ’ ਸੁਣਾਈਆਂ ਜਿਨ÷ ਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਪ੍ਰਿੰਸੀਪਲ ਜਸਵੰਤ ਸਿੰਘ ਗੰਡਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀਵਨ ਵਿੱਚ ਸੰਵਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਅਜੋਕੇ ਸਮੇਂ ਵਿੱਚ ‘ਸੰਵਾਦਹੀਣਤਾ’ ਸਾਰੇ ਪਵਾੜੇ ਦੀ ਜੜ÷ ਬਣ ਗਈ ਹੈ। ਮਸ਼ੀਨਾਂ ਸਾਡੇ ਜੀਵਨ ਵਿੱਚ ਕੁਝ ਵਧੇਰੇ ਹੀ ਘਰ ਕਰ ਗਈਆਂ ਹਨ। ਨੌਜੁਆਨ ਤਾਂ ਖ਼ਾਸ ਕਰਕੇ ਹੀ ਆਪਣੇ ਮੋਬਾਈਲਾਂ ਤੇ ਕੰਪਿਊਟਰਾਂ ਉੱਪਰ ਰੁੱਝੇ ਰਹਿੰਦੇ ਹਨ ਤੇ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਨਤੀਜੇ ਵਜੋਂ, ਮਨੁੱਖੀ ਜੀਵਨ ਹੁਣ ‘ਮਸ਼ੀਨ’ ਹੀ ਬਣਦਾ ਜਾ ਰਿਹਾ ਹੈ। ਪ੍ਰਿੰਸੀਪਲ ਰਾਜਵਿੰਦਰ ਕੌਰ ਹੁੰਦਲ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਮਾਝੇ ਦੇ ਪਿੰਡ ਭੋਮਾ ਵਡਾਲਾ ਦੇ ਜੰਮ-ਪਲ਼ ਹਨ। ਉਚੇਰੀ ਸਿੱਖਿਆ ਉਨ÷ ਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹਾਸਲ ਕੀਤੀ ਅਤੇ ਨੌਕਰੀ ਮਾਲਵੇ ਦੇ ਗੁਰੂ ਨਾਨਕ ਖਾਲਸਾ ਕਾਲਜ ਸਿੱਧਵਾਂ ਵਿੱਚ ਕੀਤੀ।
ਆਪਣੇ ਸੰਬੋਧਨ ਦੌਰਾਨ ਉਨ÷ ਾਂ ਨੌਕਰੀ ਅਤੇ ਨਿੱਜੀ ਜੀਵਨ ਦੇ ਕਈ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ। ਲਹਿੰਦੇ ਪੰਜਾਬ ਤੋਂ ਆਈ ਡਾ. ਸੁਮੈਰਾ ਸਫ਼ਦਰ ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ-ਫ਼ਲਸਫ਼ੇ ਉੱਪਰ ਪੀਐੱਚ. ਡੀ. ਕੀਤੀ ਹੈ ਅਤੇ ਇਸ ਸਮੇਂ ਲਾਹੌਰ ਦੇ ਇੱਕ ਕਾਲਜ ਵਿੱਚ ਪੜ÷ ਾ ਰਹੀ ਹੈ, ਨੇ ਆਪਣੇ ਸੰਬੋਧਨ ਵਿੱਚ ਬਾਬਾ ਨਾਨਕ ਦੀ ਜੀਵਨ ਫ਼ਿਲਾਸਫ਼ੀ ਤੇ ਸਿੱਖਿਆਵਾਂ ਬਾਰੇ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ÷ ਾਂ ਉੱਪਰ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫ਼ਲ ਬਣਾ ਸਕਦੇ ਹਾਂ। ਪ੍ਰਿੰਸੀਪਲ ਸਰਵਣ ਸਿੰਘ ਨੇ ਬੋਲਣ-ਕਲਾ ਨੂੰ ਕਬੱਡੀ ਦੇ ਇੱਕ ਮੈਚ ਦੀ ਕੁਮੈਂਟਰੀ ਨਾਲ ਜੋੜ ਕੇ ਬਹੁਤ ਵਧੀਆ ਗੱਲ ਕੀਤੀ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਸੈਸ਼ਨ ਦੀ ਕਾਰਵਾਈ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਸਮੇਟਿਆ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਹੋਣ ਵਾਲੇ ‘ਸਾਵਣ ਕਵੀ-ਦਰਬਾਰ’ ਦੀ ਕਮਾਨ ਡਾ. ਜਗਮੋਹਨ ਸੰਘਾ ਨੇ ਸੰਭਾਲੀ ਅਤੇ ਇਸ ਵਿੱਚ ਸੰਗੀਤਮਈ ਮਾਹੌਲ ਸਿਰਜਦਿਆਂ ਸੱਭ ਤੋਂ ਪਹਿਲਾਂ ਸੁਰੀਲੇ ਗਾਇਕ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਲਈ ਕਿਹਾ ਜਿਨ÷ ਾਂ ਨੇ ਸਾਵਣ ਮਹੀਨੇ ਨਾਲ ਸਬੰਧਿਤ ਕਈ ਪੰਜਾਬੀ ਤੇ ਹਿੰਦੀ ਗਾਣਿਆਂ ਦੇ ਮੁਖੜਿਆਂ ਨੂੰ ਸੰਗੀਤਕ ਸੁਰਾਂ ਵਿੱਚ ਪਰੋ ਕੇ ਖ਼ੂਬਸੂਰਤ ‘ਗੁਲਦਸਤੇ’ ਦੇ ਰੂਪ ਵਿੱਚ ਪੇਸ਼ ਕੀਤਾ। ਉਨ÷ ਾਂ ਤੋਂ ਬਾਅਦ ਸੁਖਚਰਨਜੀਤ ਗਿੱਲ, ਹਰਜੀਤ ਸਿੰਘ ਤੇ ਹਰਜੀਤ ਕੌਰ ਭੰਮਰਾ ਨੇ ਸਾਵਣ ਨਾਲ ਜੁੜੇ ਗੀਤ ਗਾਏ।
ਡਾ. ਸੁਖਦੇਵ ਸਿੰਘ ਝੰਡ ਤੇ ਸੁਰਿੰਦਰ ਸੂਰ ਵੱਲੋਂ ਸਾਵਣ ਮਹੀਨੇ ਬਾਰੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਪਰੰਤ, ਜੱਸੀ ਭੁੱਲਰ, ਹਰਮੇਸ਼ ਜੀਂਦੋਵਾਲ, ਰਾਜਕੁਮਾਰ ਓਸ਼ੋਰਾਜ, ਕਰਨ ਅਜਾਇਬ ਸਿੰਘ ਸੰਘਾ, ਡਾ. ਹਰਕੰਵਲ ਸਿੰਘ ਕੋਰਪਾਲ, ਡਾ. ਰਾਜਵਿੰਦਰ ਕੌਰ ਹੁੰਦਲ, ਤਲਵਿੰਦਰ ਸਿੰਘ ਮੰਡ, ਪ੍ਰੋ. ਜਸਵੰਤ ਸਿੰਘ ਗੰਡਮ, ਡਾ. ਪਰਗਟ ਸਿੰਘ ਬੱਗਾ, ਸ਼ਮੀਲ ਜਸਵੀਰ, ਪਰਮਜੀਤ ਸਿੰਘ ਢਿੱਲੋਂ, ਮਲੂਕ ਸਿੰਘ ਕਾਹਲੋਂ, ਦਲਬੀਰ ਸਿੰਘ ਕਥੂਰੀਆ ਅਤੇ ਹਰਦਿਆਲ ਸਿੰਘ ਝੀਤਾ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਸ ਕਵੀ-ਦਰਬਾਰ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਵਿੱਚ ਲਹਿੰਦੇ ਪੰਜਾਬ ਦੇ ਸ਼ਾਇਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਜਿਨ÷ ਾਂ ਵਿੱਚ ਮਕਸੂਦ ਚੌਧਰੀ, ਪ੍ਰੋ. ਆਸ਼ਿਕ ਰਹੀਲ, ਬਸ਼ੱਰਤ ਰੇਹਾਨ, ਅਬਦੁਲ ਹਮੀਦੀ ਤੇ ਲੋਕ-ਗਾਇਕ ਹੁਸਨੈਨ ਅਕਬਰ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਹੁਸਨੈਨ ਅਕਬਰ ਨੇ ‘ਹੀਰ’ ਦੇ ਕੁਝ ਬੰਦ ਗਾਉਣ ਦੇ ਨਾਲ ਇੱਕ ਹਾਸਰਸ-ਕਵਿਤਾ ਵੀ ਸੁਣਾਈ ਜਿਸ ਨੂੰ ਬੇਹੱਦ ਪਸੰਦ ਕੀਤਾ ਗਿਆ। ਸੰਗੀਤਕਾਰ ਤੇ ਗਾਇਕ ਮਾਸਟਰ ਰਾਮ ਕੁਮਾਰ ਵੱਲੋਂ ਉੱਘੇ ਸ਼ਾਇਰ ਸੁਰਜੀਤ ਪਾਤਰ ਦੀ ਇੱਕ ਗ਼ਜ਼ਲ ਹਾਰਮੋਨੀਅਮ ਦੀਆਂ ਸੁਰਾਂ ‘ਤੇ ਨੱਚਦੀਆਂ ਉਂਗਲੀਆਂ ਨਾਲ ਸੁਣਾਈ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਡਾ. ਗੁਰਮੀਤ ਸਿੰਘ ਹੁੰਦਲ, ਪ੍ਰੋ. ਆਸ਼ਕ ਰਹੀਲ, ਡਾ. ਪਰਗਟ ਸਿੰਘ ਬੱਗਾ, ਮਾਸਟਰ ਰਾਮ ਕੁਮਾਰ ਤੇ ਡਾ. ਸੁਮੈਰਾ ਸਫ਼ਦਰ ਬਿਰਾਜਮਾਨ ਸਨ।
ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਡਾ. ਗੁਰਮੀਤ ਸਿੰਘ ਹੁੰਦਲ ਵੱਲੋਂ ਇਸ ਸਾਵਣ ਕਵੀ-ਦਰਬਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਵਿਤਾ ਇੱਕ ‘ਜਸ਼ਨ’ ਹੈ ਅਤੇ ਇਸ ਨੂੰ ਜਸ਼ਨ ਵਾਂਗ ਗਾ ਕੇ ਪੇਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਸਰੋਤਿਆਂ ਵਿੱਚ ਕਿਰਪਾਲ ਸਿੰਘ ਪੰਨੂੰ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਇੰਜੀ. ਈਸ਼ਰ ਸਿੰਘ, ਪ੍ਰੋ. ਸਿਕੰਦਰ ਸਿੰਘ ਗਿੱਲ, ਗੁਰਚਰਨ ਸਿੰਘ ਬਨਵੈਤ, ਸੁਰਿੰਦਰਪਾਲ ਸਿੰਘ ਘੱਗ, ਸ਼ਮਸ਼ੇਰ ਸਿੰਘ, ਹਰਮਿੰਦਰ ਸਿੰਘ, ਪਵਨ ਕੁਮਾਰ, ਰਣਬੀਰ ਸਿੰਘ ਗਿੱਲ, ਭਰਤਇੰਦਰ ਸਿੰਘ ਸਿੱਧੂ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਹਰਭਿੰਦਰ ਕੌਰ, ਰਮਿੰਦਰ ਵਾਲੀਆ, ਪ੍ਰੀਤ ਹੀਰ ਤੇ ਕਈ ਹੋਰ ਸ਼ਾਮਲ ਸਨ।