ਦੋ ਚੀਨੀ ਕੰਪਨੀਆਂ ਦੀ ਰੈਪਿਡ ਟੈਸਟਿੰਗ ਕਿੱਟ ਨਾ ਵਰਤੋਂ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਰੈਪਿਡ ਐਂਟੀਬਾਡੀ ਬਲੱਡ ਟੈਸਟ ਨੂੰ ਲੈ ਕੇ ਰਾਜਾਂ ਨੂੰ ਜਾਰੀ ਐਡਵਾਇਜਰੀ ਵਿੱਚ ਬਦਲਾ ਕਰਦੇ ਹੋਏ ਦੋ ਚੀਨੀ ਕੰਪਨੀਆਂ ਦੇ ਰੈਪਿਡ ਟੈਸਟ ਕਿਟ ਦੀ ਵਰਤੋਂ ਨਾ ਕਰਨ ਨੂੰ ਕਿਹਾ ਹੈ। ਇਨ੍ਹਾਂ ਟੈਸਟਿੰਗ ਕਿੱਟਾਂ ਦੀ ਗੁਣਵੱਤਾ ਨੂੰ ਲੈ ਕੇ ਕਈ ਰਾਜਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਆਈ ਸੀ ਐਮ ਆਰ ਨੇ ਇਹ ਕਦਮ ਚੁੱਕਿਆ ਹੈ। ਆਈਸੀਐਮਆਰ ਨੇ ਕਿਹਾ ਹੈ ਕਿ ਉਸ ਨੇ ਇਨ੍ਹਾਂ ਕਿੱਟਾਂ ਦੀ ਜਾਂਚ ਕੀਤੀ ਹੈ ਅਤੇ ਇਨ੍ਹਾਂ ਕਿੱਟਾਂ ਦੀ ਸੰਵੇਦਨਸ਼ੀਲਤਾ ਵਿੱਚ ਕਾਫ਼ੀ ਭਿੰਨਤਾ ਦਿਖਾਈ ਦਿੱਤੀ। ਰਾਜਾਂ ਨੂੰ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਟੈਸਟਿੰਗ ਕਿੱਟਾਂ ਦੀ ਵਰਤੋਂ ਬੰਦ ਕਰਨ ਅਤੇ ਕਿੱਟਾਂ ਸਪਲਾਇਰਾਂ ਨੂੰ ਵਾਪਸ ਭੇਜਣ ਲਈ ਕਿਹਾ ਗਿਆ ਹੈ।