15.4 C
Toronto
Tuesday, September 29, 2026
spot_img
Homeਪੰਜਾਬਜਾਖੜ ਨੇ ਕਾਂਗਰਸ ਪਾਰਟੀ ਦੇ 'ਘੱਟੋ ਘੱਟ ਆਮਦਨ ਪ੍ਰੋਗਰਾਮ' ਨੂੰ ਦੱਸਿਆ ਇਤਿਹਾਸਕ

ਜਾਖੜ ਨੇ ਕਾਂਗਰਸ ਪਾਰਟੀ ਦੇ ‘ਘੱਟੋ ਘੱਟ ਆਮਦਨ ਪ੍ਰੋਗਰਾਮ’ ਨੂੰ ਦੱਸਿਆ ਇਤਿਹਾਸਕ

ਜਾਖੜ ਨੇ ਕਾਂਗਰਸ ਪਾਰਟੀ ਦੇ ‘ਘੱਟੋ ਘੱਟ ਆਮਦਨ ਪ੍ਰੋਗਰਾਮ’ ਨੂੰ ਦੱਸਿਆ ਇਤਿਹਾਸਕਕਿਹਾ – ਪਹਿਲੀਆਂ ਸਰਕਾਰਾਂ ਨੇ ਸ਼ਾਹੂਕਾਰਾਂ ਲਈ ਕੀਤਾ ਕੰਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੇ ‘ਘੱਟੋ ਘੱਟ ਆਮਦਨ ਪ੍ਰੋਗਰਾਮ’ ਨੂੰ ਇਤਿਹਾਸਕ ਦੱਸਿਆ ਹੈ। ਜਾਖੜ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲਗਭਗ 5 ਕਰੋੜ ਗਰੀਬ ਪਰਿਵਾਰਾਂ ਦੇ ਖਾਤਿਆਂ ਵਿਚ ਸਲਾਨਾ 72 ਹਜ਼ਾਰ ਰੁਪਏ ਪਾਇਆ ਜਾਵੇਗਾ ਅਤੇ ਕੋਸ਼ਿਸ਼ ਹੋਵੇਗੀ ਕਿ ਇਹ ਰਕਮ ਘਰ ਦੀ ਮਹਿਲਾ ਦੇ ਖਾਤੇ ਵਿਚ ਹੀ ਆਵੇ। ਚੰਡੀਗੜ੍ਹ ਦੇ ਕਾਂਗਰਸ ਭਵਨ ਵਿਚ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰਾਂ ਸ਼ਾਹੂਕਾਰਾਂ ਲਈ ਕੰਮ ਕਰਦੀਆਂ ਸਨ, ਜਿਸ ਤਹਿਤ ਸ਼ਾਹੂਕਾਰਾਂ ਦੇ ਕਰੋੜਾਂ ਰੁਪਏ ਮੁਆਫ ਕੀਤੇ ਜਾਂਦੇ ਸਨ, ਪਰ ਗਰੀਬਾਂ ਨੂੰ ਕੋਈ ਉਮੀਦ ਦਿਖਾਈ ਨਹੀਂ ਸੀ ਦਿੰਦੀ। ਜਾਖੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਰੀਬਾਂ ਲਈ ਜੋ ਯੋਜਨਾਵਾਂ ਪਹਿਲਾਂ ਚੱਲ ਰਹੀਆਂ ਹਨ, ਉਹ ਵੀ ਉਸੇ ਤਰ੍ਹਾਂ ਚੱਲਣਗੀਆਂ ਅਤੇ ਇਹ ਸਕੀਮ ਵੱਖਰੇ ਤੌਰ ‘ਤੇ ਚੱਲੇਗੀ।

RELATED ARTICLES
POPULAR POSTS