0.3 C
Toronto
Sunday, March 29, 2026
spot_img
Homeਦੁਨੀਆਡੋਨਾਲਡ ਟਰੰਪ ਨੇ ਕਰੋਨਾ ਰਾਹਤ ਬਿੱਲ 'ਤੇ ਕੀਤੇ ਦਸਤਖ਼ਤ

ਡੋਨਾਲਡ ਟਰੰਪ ਨੇ ਕਰੋਨਾ ਰਾਹਤ ਬਿੱਲ ‘ਤੇ ਕੀਤੇ ਦਸਤਖ਼ਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 900 ਬਿਲੀਅਨ ਦੇ ਕਰੋਨਾ ਰਾਹਤ ਪੈਕੇਜ ‘ਤੇ ਆਖ਼ਰਕਾਰ ਦਸਤਖ਼ਤ ਕਰ ਦਿੱਤੇ ਗਏ।
ਕਾਂਗਰਸ ਤੇ ਸੈਨੇਟ ਦੇ ਦੋਵਾਂ ਹਾਊਸਾਂ ਵਲੋਂ ਇਸ ਰਾਹਤ ਪੈਕੇਜ ਨੂੰ ਪਾਸ ਕਰਕੇ ਰਾਸ਼ਟਰਪਤੀ ਦੇ ਦਸਤਖ਼ਤ ਕਰਨ ਨੂੰ ਭੇਜਿਆ ਸੀ, ਜਿਸ ‘ਚ 75 ਹਜ਼ਾਰ ਡਾਲਰ ਤੱਕ ਦੇ ਆਮਦਨ ਵਾਲਿਆਂ ਨੂੰ 600 ਡਾਲਰ ਪ੍ਰਤੀ ਵਿਅਕਤੀ ਦੇਣ ਦੀ ਯੋਜਨਾ ਹੈ। ਪਰ ਰਾਸ਼ਟਰਪਤੀ ਟਰੰਪ ਨੇ ਇਸ ਰਾਸ਼ੀ ਨੂੰ ਬਹੁਤ ਘੱਟ ਦੱਸ ਕੇ ਇਸ ਨੂੰ 2000 ਪ੍ਰਤੀ ਵਿਅਕਤੀ ਕਰਨ ਨੂੰ ਕਿਹਾ ਸੀ ਤੇ ਇਸ ਬਿੱਲ ‘ਤੇ ਦਸਤਖ਼ਤ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਲੱਖਾਂ ਅਮਰੀਕੀਆਂ ਦੇ ਬੇਰੁਜ਼ਗਾਰੀ ਲਾਭਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਟਰੰਪ ਨੇ ਦਸਤਖ਼ਤ ਕੀਤੇ ਹਨ ਅਤੇ ਨਾਲ ਹੀ ਕਾਂਗਰਸ ਨੂੰ ਕਿਹਾ ਕਿ ਉਹ ਇਹ ਬਿੱਲ ਮੁੜ ਕੇ ਭੇਜਣਗੇ ਅਤੇ ਇਸ ‘ਚੋਂ ਫ਼ਜ਼ੂਲ ਖਰਚੇ ਕੱਟਣੇ ਹੋਣਗੇ ਤੇ 600 ਦੀ ਜਗ੍ਹਾ 2 ਹਜ਼ਾਰ ਕਰਨੇ ਹੋਣਗੇ।

RELATED ARTICLES
POPULAR POSTS