8.8 C
Toronto
Wednesday, April 29, 2026
spot_img
Homeਦੁਨੀਆਐਸੋਸੀਏਸ਼ਨ ਆਫ ਸੀਨੀਅਰਜ਼ ਦੀ ਸਾਰਾ ਸਿੰਘ ਐਮ ਪੀ ਪੀ ਨਾਲ ਮੁਲਾਕਾਤ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਸਾਰਾ ਸਿੰਘ ਐਮ ਪੀ ਪੀ ਨਾਲ ਮੁਲਾਕਾਤ

ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਕਾਰਜਕਾਰਣੀ ਕਮੇਟੀ ਮੈਂਬਰਾਂ ਨੇ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਪੀ ਸਾਰਾ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਮੰਗ ਕੀਤੀ ਗਈ ਕਿ ਉਹ ਸੀਨੀਅਰਜ਼ ਜੋ 65 ਸਾਲ ਦੇ ਹੋਣ ਤੇ ਉਹਨਾਂ ਦੀ ਕਨੇਡਾ ਵਿੱਚ ਠਹਿਰ 10 ਸਾਲ ਤੋਂ ਘੱਟ ਹੁੰਦੀ ਹੈ ਉਹਨਾਂ ਨੂੰ ਪੈਨਸ਼ਨ ਨਾ ਮਿਲਣ ਕਰਕੇ ਘੱਟੋ ਘੱਟ 500 ਡਾਲਰ ਮਾਸਿਕ ਗੁਜਾਰਾ ਭੱਤਾ ਦਿੱਤਾ ਜਾਵੇ। ਉਹਨਾਂ ਨੇ ਇਹ ਗੱਲ ਸਮਝਾਈ ਕਿ ਇਸ ਨੂੰ ਪੈਨਸ਼ਨ ਨਾਲ ਨਾ ਜੋੜਿਆ ਜਾਵੇ ਇਹ ਪੈਨਸ਼ਨ ਨਹੀਂਂ ਸਗੋਂ ਇੱਕ ਰਾਹਤ ਦੀ ਮੰਗ ਹੈ ਕਿਉਂਕਿ ਜਦ ਕੋਈ ਵਿਅਕਤੀ ਵੱਡੀ ਉਮਰ ਵਿੱਚ ਕਨੇਡਾ ਆਉਂਦਾ ਹੈ ਤਾਂ ਉਸਨੂੰ ਨਾ ਤਾਂ ਪੈਨਸ਼ਨ ਮਿਲਦੀ ਹੈ ਨਾ ਹੀ ਇੱਥੇ ਅਮਦਨ ਦਾ ਕੋਈ ਹੋਰ ਸਾਧਨ ਹੁੰਦਾ ਹੈ। ਇਸ ਤਰ੍ਹਾਂ ਉਹ ਰੋਜਮਰ੍ਹਾਂ ਖਰਚਿਆਂ ਜਿਵੇਂ ਗੁਰੂ ਘਰ ਜਾ ਮੰਦਰ ਵਗੈਰਾ ਜਾਣਾ ਜਾਂ ਕੌਫੀ ਵਗੈਰਾ ਪੀਣਾ ਆਦਿ ਦੇ ਖਰਚੇ ਤੋਂ ਲਾਚਾਰ ਹੋ ਜਾਂਦਾ ਹੈ। ਇਸ ਲਈ ਅਸੀਂ ਉਹਨਾਂ ਸੀਨੀਅਰਜ਼ ਲਈ ਘੱਟੋ ਘੱਟ 500 ਡਾਲਰ ਮੰਗ ਕਰਦੇ ਹਾਂ। ਆਟੋ ਇੰਸ਼ੋਰੈਂਸ਼ ਬਾਰੇ ਗੱਲ ਕਰਦਿਆਂ ਮੰਗ ਕੀਤੀ ਕਿ ਪਰੀਮੀਅਮ ਦੀ ਦਰ ਘੱਟ ਹੋਣੀ ਚਾਹੀਦੀ ਹੈ ਅਤੇ ਪੋਸਟਲ ਕੋਡ ਤੇ ਆਧਾਰਤ ਨਹੀਂ ਹੋਣੀ ਚਾਹੀਦੀ। ਇਸ ਦੇ ਜਵਾਬ ਵਿੱਚ ਐਮ ਪੀ ਪੀ ਜੋ ਕਿ ਐਨ ਡੀ ਪੀ ਨਾਲ ਸਬੰਧਤ ਹੈ ਨੇ ਕਿਹਾ ਕਿ ਅਸੀਂ ਇਸ ਸਬੰਧੀ ਮੋਸ਼ਨ ਰੱਖਿਆ ਸੀ ਜੋ ਰੂਲਿੰਗ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ। ਉਸ ਸਮੇਂ ਬਰੈਂਪਟਨ ਦੇ ਪੀ ਸੀ ਨਾਲ ਸਬੰਧਤ ਐ ਪੀ ਪੀ ਗੈਰਹਾਜ਼ਰ ਰਹੇ। ਉਸ ਨੇ ਇਹ ਵੀ ਕਿਹਾ ਕਿ ਅਸੀਂ ਆਟੋ ਇੰਸ਼ੋਰੈਂਸ਼ ਸਬੰਧੀ ਆਪਣੀ ਜਦੋਜਹਿਦ ਜਾਰੀ ਰੱਖਾਂਗੇ। ਇਸ ਤੋਂ ਬਾਦ ਲੋਅ ਇਨਕਮ ਸੀਨੀਅਰਜ਼ ਦੇ ਅੱਖਾਂ ਅਤੇ ਦੰਦਾ ਦੀ ਸਿਹਤ ਸੰਭਾਲ ਅਲਬਰਟਾ ਵਾਂਗ ਮੁਫਤ ਹੋਣ ਬਾਰੇ ਗੱਲਬਾਤ ਕੀਤੀ ਗਈ। ਇਸ ਤੇ ਐਮ ਪੀ ਪੀ ਨੇ ਜਵਾਬ ਵਿੱਚ ਕਿਹਾ ਕਿ ਇਸ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਪਰੋਵਿੰਸਲ ਸਰਕਾਰ ਇਹ ਲਾਗੂ ਕਰੇ। ਐਸੋਸੀਏਸ਼ਨ ਨੇ ਇਹ ਮੰਗ ਪੇਸ਼ ਕੀਤੀ ਕਿ ਸੀਨੀਅਰਜ਼ ਹੋਮਜ ਵਿੱਚ ਰਹਿ ਰਹੇ ਸੀਨੀਅਰਜ਼ ਨੂੰ 6 ਮਹੀਨੇ ਤੱਕ ਉਹਨਾਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਇਜਾਜਤ ਦਿੱਤੀ ਜਾਵੇ ਜਿਵੇਂ ਫੈਡਰਲ ਸਰਕਾਰ ਵਲੋਂ ਸੀਨੀਅਰਜ਼ 6 ਮਹੀਨੇ ਤਕ ਆਪਣੇ ਹੋਮ ਕੰਟਰੀ ਜਾ ਕੇ ਰਹਿਣ ਦੀ ਇਜਾਜਤ ਹੈ। ਇਸ ਤੇ ਉਸ ਨੇ ਵਿਚਾਰ ਕਰਨ ਵਾਸਤੇ ਸਹਿਮਤੀ ਪਰਗਟ ਕੀਤੀ। ਸੀਨੀਅਰਜ਼ ਲਈ ਸਾਲਾਨਾ ਬੱਸ ਪਾਸਾਂ ਬਾਰੇ ਗੱਲ ਕਰਦਿਆਂ ਐਸੋਸੀਏਸ਼ਨ ਵਲੋਂ ਇਹ ਨੁਕਤਾ ਪੇਸ਼ ਕੀਤਾ ਗਿਆ ਕਿ ਹੁਣ ਉਹ ਜਦੋਂ ਡਾਕਟਰ ਜਾਂ ਕਿਸੇ ਹੋਰ ਥਾਂ ਜਾਂਦੇ ਹਨ ਤਾਂ ਇਸੇ ਚਿੰਤਾ ਚ ਰਹਿੰਦੇ ਹਨ ਕਿ ਪਾਸ ਦਾ ਸਮਾਂ ਖਤਮ ਨਾ ਹੋ ਜਾਵੇ ਜਦ ਕਿ ਓੋਲਡ ਏਜ ਸ਼ਾਂਤੀ ਨਾਲ ਰਹਿਣ ਦੀ ਹੁੰਦੀ ਹੈ । ਐਸੋਸੀਏਸ਼ਨ ਨੇ ਇਹ ਗੱਲ ਵੀ ਦੱਸੀ ਕਿ ਬੀ ਸੀ ਅਤੇ ਅਲਬਰਟਾ ਵਿੱਚ ਪਹਿਲਾਂ ਹੀ ਸਾਲਾਨਾ ਟਰਾਂਜਿਟ ਪਾਸ ਦੀ ਸੁਵਿਧਾਂ ਹੈ। ਉਹਨਾਂ ਨੇ ਇਸ ਸਬੰਧੀ ਮੇਅਰ ਨਾਲ ਮਿਲਣ ਦੀ ਸਲਾਹ ਦਿੱਤੀ। ਬਰੈਂਪਟਨ ਵਿੱਚ ਇੱਕ ਹੋਰ ਨਵਾਂ ਸਿਵਿਕ ਹਸਪਤਾਲ ਅਤੇ ਹੈਲਥ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਗਈ। ਇਸ ਸਬੰਧ ਵਿੱਚ ਐਮ ਪੀ ਪੀ ਸਾਰਾ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਇਸ ਮੁੱਦੇ ਤੇ ਲੜਾਈ ਲੜ ਰਹੇ ਹਨ। ਅਸੀਂ ਤਾਂ ਇਸ ਵਾਸਤੇ ਤੁਹਾਡੇ ਨਾਲੋਂ ਜਿਆਦਾ ਇੱਛੁਕ ਹਾਂ ਅਤੇ ਅਸੀਂ ਤਾਂ ਪਰੋਵਿੰਸਲ ਪਾਰਲੀਮੈਂਟ ਵਿੱਚ ਮਤਾ ਪੇਸ਼ ਕੀਤਾ ਸੀ ਪਰ ਬਰੈਂਪਟਨ ਦੇ ਪੀ ਸੀ ਐਮ ਪੀ ਪੀ ਮੈਂਬਰ ਇੱਥੇ ਵੀ ਗੈਰਹਾਜ਼ਰ ਰਹੇ।ਉਸ ਨੇ ਅੱਗੇ ਕਿਹਾ ਕਿ ਅਸੀਂ ਤਾਂ ਤੁਹਾਡੇ ਤੋਂ ਆਸ ਰਖਦੇ ਹਾਂ ਕਿ ਇਸ ਮਸਲੇ ਤੇ ਸਾਡਾ ਵੱਧ ਤੋਂ ਵੱਧ ਸਾਥ ਦਿਓ। ਐਸੋਸੀਏਸ਼ਨ ਦੀ ਇਹ ਮੰਗ ਰਹੀ ਹੈ ਕਿ ਸੀਨੀਅਰਜ਼ ਲਈ 15% ਘਰ ਰਾਖਵੇਂ ਬਣਾਏ ਜਾਣ । ਪਰ ਬਰੈਂਪਟਨ ਵਿੱਚ ਨਵੀਂ ਕੰਨਸਟਰਕਸ਼ਨ ਦੀ ਬਹੁਤੀ ਗੁੰਜਾਇਸ਼ ਨਾ ਹੋਣ ਕਾਰਣ ਐਸੋਸੀਏਸ਼ਨ ਦੀ ਮੰਗ ਹੈ ਕਿ ਜੇ ਕਿਤੇ ਨਵੇਂ ਘਰ ਬਣਨ ਤਾਂ ਸੀਨੀਅਰਜ਼ ਲਈ ਰਾਖਵੇਂ ਰੱਖੇ ਜਾਣ। ਸੀਨੀਅਰਜ਼ ਲਈ ਛੋਟੇ ਘਰਾਂ ਵਾਲੇ ਕੰਪਲੈਕਸ ਉਸਾਰੇ ਜਾਣ ਇਸ ਨਾਲ ਉਹਨਾਂ ਦੀ ਰਿਹਾਇਸ ਦੀ ਸਮੱਸਿਆ ਹੱਲ ਹੋਣ ਦੇ ਨਾਲ ਹੀ ਉਹਨਾਂ ਨੂੰ ਹਮਉਮਰ ਲੋਕਾਂ ਦਾ ਸਾਥ ਵੀ ਮਿਲੇਗਾ। ਅੰਤ ਵਿੱਚ ਸਾਰਾ ਸਿੰਘ ਨੇ ਕਿਹਾ ਕਿ ਤੁਸੀਂ ਆਪਣੇ ਮਸਲਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੱਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਾਂਗੀ। ਇਸ ਮੁਲਾਕਾਤ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਬਲਵਿੰਦਰ ਬਰਾੜ, ਦੇਵ ਸੂਦ,ਪ੍ਰੀਤਮ ਸਿੰਘ ਸਰਾਂ, ਪ੍ਰੋ: ਨਿਰਮਲ ਸਿੰਘ ਧਾਰਨੀ ਨੇ ਬੜੇ ਸੁਲਝੇ ਢੰਗ ਨਾਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ ਤੇ ਆਪਣੇ ਵਿਚਾਰ ਐਮ ਪੀ ਪੀ ਦੇ ਦਿਮਾਗ ਵਿੱਚ ੳਤਾਰਨ ਲਈ ਕਾਮਯਾਬ ਰਹੇ। ਐਸੋਸੀਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331,ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ 416-833-0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS