ਓਟਵਾ/ਬਿਊਰੋ ਨਿਊਜ਼ : ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਸਮੀ ਤੌਰ ਉੱਤੇ ਗ੍ਰੀਨ ਪਾਰਟੀ ਆਫ ਕੈਨੇਡਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ।
ਇੱਕ ਟਵੀਟ ਵਿੱਚ ਪਾਲ ਨੇ ਆਖਿਆ ਕਿ ਉਹ ਪਾਰਟੀ ਨਾਲ ਆਪਣੀ ਮੈਂਬਰਸ਼ਿਪ ਵੀ ਖਤਮ ਕਰਨ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਕੈਨੇਡਾ ਦੇ ਲੋਕਾਂ ਦੀ ਸੇਵਾ ਕਰਨਾ ਬੜੇ ਮਾਣ ਵਾਲੀ ਗੱਲ ਸੀ ਤੇ ਹੁਣ ਉਹ ਨਵੇਂ ਢੰਗ ਨਾਲ ਅਜਿਹਾ ਕਰਦੇ ਰਹਿਣਗੇ। 27 ਸਤੰਬਰ ਨੂੰ ਵਿਵਾਦਾਂ ਵਿੱਚ ਘਿਰੀ ਇਸ ਆਗੂ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਆਪਣੀ ਇਸ ਭੂਮਿਕਾ ਤੋਂ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਹ ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਇਸ ਅਹੁਦੇ ਉੱਤੇ ਰਹੀ ਤੇ ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਮਾੜਾ ਅਰਸਾ ਸੀ। ਸਤੰਬਰ ਵਿੱਚ ਹੋਈਆਂ ਚੋਣਾਂ ਵਿੱਚ ਪਾਲ ਤੀਜੀ ਵਾਰੀ ਆਪਣੇ ਟੋਰਾਂਟੋ ਸੈਂਟਰ ਹਲਕੇ ਤੋਂ ਜਿੱਤਣ ਵਿੱਚ ਅਸਫਲ ਰਹੀ। ਪਾਰਟੀ ਨੇ ਵੀ 2000 ਤੋਂ ਬਾਅਦ ਆਪਣੇ ਸੱਭ ਤੋਂ ਘੱਟ ਉਮੀਦਵਾਰ ਮੈਦਾਨ ਵਿੱਚ ਉਤਾਰੇ।
2021 ਵਿੱਚ ਪਾਲ ਦੀ ਅਗਵਾਈ ਵਿੱਚ ਸਿਰਫ 398,775 ਕੈਨੇਡੀਅਨਜ ਨੇ ਗ੍ਰੀਨ ਪਾਰਟੀ ਨੂੰ ਵੋਟ ਪਾਈ ਜਦਕਿ 2019 ਵਿੱਚ ਪਾਰਟੀ ਨੂੰ 1,189,631 ਵੋਟਾਂ ਹਾਸਲ ਹੋਈਆਂ ਸਨ। ਪਾਲ ਪਹਿਲੀ ਬਲੈਕ ਤੇ ਯਹੂਦੀ ਮਹਿਲਾ ਸੀ ਜਿਹੜੀ ਕੈਨੇਡਾ ਵਿੱਚ ਵੱਡੀ ਸਿਆਸੀ ਪਾਰਟੀ ਦੀ ਆਗੂ ਚੁਣੀ ਗਈ। ਗ੍ਰੀਨ ਪਾਰਟੀ ਅੰਦਰੂਨੀ ਕਲੇਸ਼ ਵਿੱਚ ਵੀ ਉਲਝੀ ਰਹੀ ਤੇ ਇਸ ਸਾਲ ਦੇ ਸ਼ੁਰੂ ਵਿੱਚ ਪਾਲ ਨੂੰ ਗ੍ਰੀਨ ਪਾਰਟੀ ਦੀ ਮੈਂਬਰਸਿਪ ਤੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …