ਵਾਸ਼ਿੰਗਟਨ: ਡੋਨਲਡ ਟਰੰਪ ਦੇ ਇਕ ਸਾਬਕਾ ਸਲਾਹਕਾਰ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਝੂਠਾ ਬਿਆਨ ਦੇਣ ਦੇ ਮਾਮਲੇ ਵਿੱਚ ਕੈਦ ਹੋ ਗਈ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਵਿਦੇਸ਼ ਨੀਤੀ ਜਿਹੇ ਮਾਮਲਿਆਂ ‘ਤੇ ਟਰੰਪ ਦੇ ਸਲਾਹਕਾਰ ਰਹੇ ਜੌਰਜ ਪਾਪਾਡੋਪੂਲੋਸ ਨੂੰ 14 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੌਰਜ ਦੀ ਰੂਸੀਆਂ ਨਾਲ ਨੇੜਤਾ ਦੀ ਵੀ ਕਾਫ਼ੀ ਚਰਚਾ ਰਹੀ ਹੈ। ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਸ ਨੇ ਇਕ ਅਜਿਹੇ ਮਾਮਲੇ ਵਿੱਚ ਝੂਠ ਬੋਲਿਆ ਜੋ ਕੌਮੀ ਸੁਰੱਖਿਆ ਲਈ ਸੰਵੇਦਨਸ਼ੀਲ ਸੀ।
Check Also
ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਨਵਰੀ ’ਚ ਦਿੱਤਾ ਸੀ ਅਹੁਦੇ ਤੋਂ ਅਸਤੀਫ਼ਾ ਟੋਰਾਂਟੋ/ਬਿਊਰੋ ਨਿਊਜ਼ : …