Breaking News
Home / ਦੁਨੀਆ / ਵਿਦੇਸ਼ ‘ਚ ਪੜ੍ਹਨ ਤੇ ਘੁੰਮਣ ਜਾਣ ਲਈ ਭਾਰਤੀਆਂ ਵਿਚ ਵਧਿਆ ਰੁਝਾਨ

ਵਿਦੇਸ਼ ‘ਚ ਪੜ੍ਹਨ ਤੇ ਘੁੰਮਣ ਜਾਣ ਲਈ ਭਾਰਤੀਆਂ ਵਿਚ ਵਧਿਆ ਰੁਝਾਨ

ਪੰਜ ਸਾਲਾਂ ਵਿਚ ਭਾਰਤੀਆਂ ਨੇ ਵਿਦੇਸ਼ ਯਾਤਰਾ ‘ਤੇ 253 ਗੁਣਾ ਤੋਂ ਕੀਤਾ ਵੱਧ ਖਰਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ ਘੁੰਮਣ ਜਾਣ ਅਤੇ ਪੜ੍ਹਾਈ ਕਰਨ ਲਈ ਭਾਰਤੀ ਲਗਾਤਾਰ ਜ਼ੋਰਦਾਰ ਖਰਚ ਕਰ ਰਹੇ ਹਨ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਭਾਰਤੀਆਂ ਨੇ ਵਿਦੇਸ਼ ਯਾਤਰਾ ‘ਤੇ 253 ਗੁਣਾ ਖਰਚ ਕੀਤਾ ਹੈ। ਇਸੇ ਤਰ੍ਹਾਂ ਪੜ੍ਹਾਈ ‘ਤੇ ਖਰਚ ਵਿਚ 17 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ।
ਜੇਕਰ ਅੰਕੜਿਆਂ ‘ਤੇ ਗੌਰ ਕੀਤਾ ਜਾਵੇ ਤਾਂ ਵਿੱਤੀ ਸਾਲ 2014 ਤੱਕ ਭਾਰਤੀਆਂ ਵਲੋਂ ਵਿਦੇਸ਼ ਘੁੰਮਣ ਜਾਣ ਲਈ ਕੀਤਾ ਗਿਆ ਖਰਚ 1.60 ਕਰੋੜ ਡਾਲਰ ਸੀ ਜੋ ਕਿ ਸਾਲ 2018 ਵਿਚ ਵਧ ਕੇ 4 ਅਰਬ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਪੜ੍ਹਾਈ ‘ਤੇ ਭਾਰਤੀਆਂ ਨੇ ਸਾਲ 2018 ਵਿਚ 2.9 ਅਰਬ ਡਾਲਰ ਖਰਚ ਕੀਤੇ ਹਨ। ਖਰਚ ਵਿਚ ਵਾਧੇ ਦੇ ਅੰਕੜੇ ਕ੍ਰੈਡਿਟ ਕਾਰਡ ਤੋਂ ਕੀਤੇ ਗਏ ਭੁਗਤਾਨ ਦੇ ਆਧਾਰ ‘ਤੇ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ ਘੁੰਮਣ ਗਏ ਭਾਰਤੀਆਂ ਦੀ ਸੰਖਿਆ ਵਿਚ ਵੀ ਕਾਫੀ ਵਾਧਾ ਹੋਇਆ ਹੈ। ਸਾਲ 2017 ਵਿਚ 2.30 ਕਰੋੜ ਭਾਰਤੀ ਵਿਦੇਸ਼ ਯਾਤਰਾ ‘ਤੇ ਘੁੰਮਣ ਗਏ।ઠ
ਕੀ ਹੈ ਕਾਰਨ : ਭਾਰਤੀਆਂ ਦੇ ਇਸ ਤਰ੍ਹਾਂ ਵਧ ਰਹੇ ਖਰਚ ਦਾ ਕਾਰਨ ਹੈ। ਬੈਂਕਰ ਕਹਿੰਦੇ ਹਨ ਕਿ ਸਾਲ 2018 ਤੱਕ ਰੁਪਇਆ ਕਾਫੀ ਹੱਦ ਤੱਕ ਸਥਿਰ ਰਿਹਾ। ਬੈਂਕਾਂ ਨੇ ਆਸਾਨੀ ਨਾਲ ਕਰਜ਼ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ। ਇਹ ਖਾਸ ਕਾਰਨ ਹਨ ਜਿਸ ਕਾਰਨ ਭਾਰਤੀਆਂ ਨੇ ਵਿਦੇਸ਼ ਘੁੰਮਣ ਵਿਚ ਦਿਲਚਸਪੀ ਦਿਖਾਈ।
ਬੈਂਕਾਂ ਦਾ ਕਹਿਣਾ ਹੈ ਕਿ ਭਾਰਤੀ ਵਿਦੇਸ਼ ਯਾਤਰਾ ‘ਤੇ ਜਾਣ ਲਈ ਨਿੱਜੀ ਕਰਜ਼ ਦਾ ਭਰਪੂਰ ਇਸਤੇਮਾਲ ਕਰ ਰਹੇ ਹਨ। ਨਾਲ ਹੀ ਨੋਟਬੰਦੀ ਕਾਰਨ ਵੀ ਵਿਦੇਸ਼ ਵਿਚ ਆਪਣਿਆਂ ਨੂੰ ਭੇਜੀ ਜਾਣ ਵਾਲੀ ਰਕਮ ਵਿਚ ਵਾਧਾ ਹੋਇਆ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …