ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਉਰਦੂ ਲੇਖਕ ਮੁਜਤਬਾ ਹੁਸੈਨ ਨੇ ਪਦਮਸ਼੍ਰੀ ਪੁਰਸਕਾਰ ਵਾਪਸ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ‘ਚ ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਬਰਬਾਦ ਹੋ ਰਿਹਾ ਹੈ। ਕਿਤੇ ਕੋਈ ਵਿਵਸਥਾ ਨਹੀਂ ਹੈ, ਕਿਸੇ ਨੂੰ ਸਵੇਰੇ 7 ਵਜੇ ਸਹੁੰ ਚੁਕਾਈ ਜਾ ਰਹੀ ਹੈ ਤਾਂ ਰਾਤ ਵੇਲੇ ਸਰਕਾਰ ਬਣਾਈ ਜਾ ਰਹੀ ਹੈ ਅਤੇ ਦੇਸ਼ ‘ਚ ਡਰ ਦਾ ਮਾਹੌਲ ਹੈ। ਹੁਸੈਨ ਦਾ ਇਸ਼ਾਰਾ ਕੇਂਦਰ ਦੀ ਮੋਦੀ ਸਰਕਾਰ ਵੱਲ ਸੀ, ਜਿਸ ਦੇ ਕਾਰਜਕਾਲ ਦੌਰਾਨ ਦੇਸ਼ ਵਿਚ ਅਜਿਹਾ ਮਾਹੌਲ ਬਣ ਰਿਹਾ ਹੈ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …