ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਸਿੱਧ ਪੰਜਾਬੀ ਲੇਖਕ ਕਿਰਪਾਲ ਸਿੰਘ ਕਜ਼ਾਕ, ਅੰਗਰੇਜ਼ੀ ਲੇਖਕ ਤੇ ਰਾਜਨੇਤਾ ਸ਼ਸ਼ੀ ਥਰੂਰ ਅਤੇ ਮੰਨੇ-ਪ੍ਰਮੰਨੇ ਕਵੀ ਅਤੇ ਨਾਟਕਕਾਰ ਨੰਦ ਕਿਸ਼ੋਰ ਆਚਾਰੀਆ ਸਮੇਤ 23 ਲੇਖਕਾਂ ਨੂੰ ਇਸ ਵਾਰ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸਾਹਿਤ ਅਕਾਦਮੀ ਕਾਰਜਕਾਰੀ ਪ੍ਰੀਸ਼ਦ ਨੇ ਅੱਜ ਆਪਣੀ ਬੈਠਕ ‘ਚ ਇਨ੍ਹਾਂ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ। ਕਿਰਪਾਲ ਕਜ਼ਾਕ ਹੋਰਾਂ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਅੰਤਹੀਣ’ ਲਈ ਇਹ ਪੁਰਸਕਾਰ ਦਿੱਤਾ ਜਾਵੇਗਾ। ਕਾਂਗਰਸ ਆਗੂ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੂੰ ਅੰਗਰੇਜ਼ੀ ‘ਚ ਗੈਰ-ਕਲਪਨਾ ਵਾਰਤਕ ‘ਐਨ ਏਰਾ ਆਫ਼ ਡਾਰਕਨੈੱਸ’ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜ਼ਿਆ ਜਾਵੇਗਾ। ਇਸੇ ਤਰ੍ਹਾਂ ਹਿੰਦੀ ਭਾਸ਼ਾ ‘ਚ ਨੰਦ ਕਿਸ਼ੋਰ ਆਚਾਰੀਆ ਨੂੰ ਉਨ੍ਹਾਂ ਦੀ ਕਵਿਤਾ ‘ਛੀਲਤੇ ਹੋਏ ਅਪਨੇ ਕੋ’ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …