ਸਮਾਗਮ ‘ਚ ਸ਼ਾਮਲ ਹੋਏ ਬਿਨਾ ਹੀ ਪਰਤਣਾ ਪਿਆ ਵਾਪਸ
ਕੋਲਕਾਤਾ/ਬਿਊਰੋ ਨਿਊਜ਼
ਨਾਗਰਿਕਤਾ ਸੋਧ ਕਾਨੂੰਨ ਦਾ ਭਾਰਤ ਦੇ ਕਈ ਹਿੱਸਿਆਂ ਵਿਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਅਤੇ ਇਸ ਵਿਰੋਧ ਦਾ ਸਾਹਮਣਾ ਪੱਛਮੀ ਬੰਗਾਲ ਦੇ ਰਾਜਪਾਲ ਨੂੰ ਵੀ ਕਰਨਾ ਪਿਆ। ਅੱਜ ਕੋਲਕਾਤਾ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਰਾਜਪਾਲ ਜਗਦੀਪ ਧਨਖੜ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਾਲੇ ਝੰਡੇ ਵੀ ਦਿਖਾਏ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿਚ ਰਾਜਪਾਲ ਦੀ ਕਾਰ ਨੂੰ ਘੇਰ ਕੇ ‘ਗੋ ਬੈਕ’ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਵਿਰੋਧ ਨੂੰ ਦੇਖਦਿਆਂ ਰਾਜਪਾਲ ਨੂੰ ਸਮਾਗਮ ਵਿਚ ਸ਼ਾਮਲ ਹੋਏ ਬਿਨਾ ਹੀ ਵਾਪਸ ਪਰਤਣਾ ਪਿਆ।
ਉਧਰ ਦੂਜੇ ਪਾਸੇ ਮਾਰਕਸੀ ਆਗੂ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਸੰਸਦ ਦੀ ਮਨਜੂਰੀ ਦੇ ਬਾਵਜੂਦ ਵੀ ਅਸੀਂ ਵਿਰੋਧ ਜਾਰੀ ਰੱਖਾਂਗੇ। ਇਸਦੇ ਚੱਲਦਿਆਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਗਿਰੀਰਾਜ ਨੇ ਕਿਹਾ ਕਿ ਦੇਸ਼ ਭਰ ਵਿਚ ਸੀ.ਏ.ਏ. ਖਿਲਾਫ ਪ੍ਰਦਰਸਨ ਕਰ ਰਹੇ ਲੋਕ 1947 ਵਰਗੇ ਹਲਾਤ ਪੈਦਾ ਕਰ ਰਹੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …